ਬੱਚੀ ਨੇ ਪੇਸ਼ ਕੀਤੀ ਮਿਸਾਲ, ਈਦ ਤੋਂ ਮਿਲੇ 12 ਹਜ਼ਾਰ ਰੁਪਏ ਕੋਵਿਡ-19 ਫੰਡ ''ਚ ਕੀਤੇ ਦਾਨ

Tuesday, May 26, 2020 - 12:30 PM (IST)

ਬੱਚੀ ਨੇ ਪੇਸ਼ ਕੀਤੀ ਮਿਸਾਲ, ਈਦ ਤੋਂ ਮਿਲੇ 12 ਹਜ਼ਾਰ ਰੁਪਏ ਕੋਵਿਡ-19 ਫੰਡ ''ਚ ਕੀਤੇ ਦਾਨ

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ 8 ਸਾਲ ਦੀ ਬੱਚੀ ਨੇ ਪਰਿਵਾਰਾਂ ਤੋਂ ਮਿਲੇ 12 ਹਜ਼ਾਰ ਰੁਪਏ ਕੋਵਿਡ-19 ਮਦਦ ਫੰਡ 'ਚ ਜਮ੍ਹਾ ਕਰਵਾ ਦਿੱਤੇ। ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ 8 ਸਾਲਾ ਇਨਾਇਆ ਨਾਮੀ ਬੱਚੀ ਬੁਲੰਦਸ਼ਹਿਰ ਦੇ ਆਜ਼ਾਦ ਪਬਲਿਕ ਸਕੂਲ 'ਚ ਜਮਾਤ 4 ਦੀ ਵਿਦਿਆਰਥਣ ਹੈ।

ਉਸ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਜਿਸ ਆਫਤ ਦੇ ਦੌਰ 'ਚੋਂ ਲੰਘ ਰਿਹਾ ਹੈ। ਕਠਿਨ ਹਾਲਾਤਾਂ 'ਚ ਮਜ਼ਦੂਰਾਂ ਦੇ ਦਰਦ ਤੋਂ ਉਨ੍ਹਾਂ ਦਾ ਪਰਿਵਰ ਦੁਖੀ ਹੈ। ਬੱਚੀ ਨੇ ਆਪਣੇ ਈਦ ਤੋਂ ਮਿਲੇ 12 ਹਜ਼ਾਰ ਰੁਪਏ ਕੋਵਿਡ-19 ਮਦਦ ਫੰਡ 'ਚ ਜਮ੍ਹਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚੀ ਨੇ ਆਫ਼ਤ ਦੀ ਘੜੀ 'ਚ ਮਦਦ ਲਈ ਆਪਣੀ ਈਦ 'ਚ ਮਿਲੇ ਰੁਪਏ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਸਾਡੇ ਦੇਸ਼ ਦੇ ਬੱਚੇ ਵੀ ਕਿਸੇ ਨਾਲੋਂ ਘੱਟ ਨਹੀਂ ਹਨ, ਵੱਡੇ ਦਿਲਵਾਲੇ ਹਨ।


author

DIsha

Content Editor

Related News