ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕੀ ਕੁੜੀ ਤਾਂ ਕੱਟ ਲਈ ਆਪਣੀ ਨਸ ! ਸਮਾਗਮ ''ਚ ਪੈ ਗਈਆਂ ਭਾਜੜਾਂ
Tuesday, Dec 30, 2025 - 10:32 AM (IST)
ਨੈਸ਼ਨਲ ਡੈਸਕ- ਛੱਤੀਸਗੜ੍ਹ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਦੁਰਗ ਜ਼ਿਲ੍ਹੇ ’ਚ ਭਿਲਾਈ ਵਿਖੇ ਇਕ ਕੁੜੀ ਨੇ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਨਾ ਮਿਲ ਸਕਣ ਕਾਰਨ ਆਪਣੀ ਨਸ ਕੱਟ ਲਈ। ਘਟਨਾ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਮਾਗਮ ਵਾਲੀ ਥਾਂ 'ਤੇ ਭਾਜੜਾਂ ਪੈ ਗਈਆਂ ਤੇ ਉੱਥੇ ਮੌਜੂਦ ਲੋਕਾਂ ਦੇ ਮਨਾਂ ’ਚ ਘਬਰਾਹਟ ਫੈਲ ਗਈ। ਕਥਾ ਦੌਰਾਨ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਇਸ ਘਟਨਾ ਬਾਰੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਕਿਸੇ ਨੂੰ ਮਿਲਣ ਜਾਂ ਆਪਣੀ ਇੱਛਾ ਪੂਰੀ ਨਾ ਹੋਣ ’ਤੇ ਅਜਿਹਾ ਕਦਮ ਚੁੱਕਣਾ ਠੀਕ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਨੂੰ ਮਿਲਣ ਲਈ ਆਪਣੀ ਨਸ ਨੂੰ ਕੱਟਣਾ ਕੋਈ ਹੱਲ ਨਹੀਂ ਹੈ। ਇਹ ਸਿਰਫ਼ ਮੁਸੀਬਤ ਵਧਾਉਂਦਾ ਹੈ। ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨਿੱਜੀ ਪੂਜਾ ਲਈ ਨਹੀਂ ਸਗੋਂ ਭਗਵਾਨ ਹਨੂੰਮਾਨ ਜੀ ਦੀ ਪੂਜਾ ਕਰਨ ਲਈ ਆਏ ਹਨ।
ਇਹ ਵੀ ਪੜ੍ਹੋ- ਬ੍ਰਿਟੇਨ 'ਚ ਭਾਰਤੀ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਕੀਤਾ ਗਿਆ ਬਰਖ਼ਾਸਤ ! ਹੁਣ ਮਿਲੇਗਾ 81 ਲੱਖ ਮੁਆਵਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
