ਜਬਰ-ਜ਼ਨਾਹ ’ਚ ਅਸਫ਼ਲ ਰਹਿਣ ’ਤੇ ਨਵ-ਵਿਆਹੁਤਾ ਨੂੰ ਕੀਤਾ ਲਹੂ-ਲੁਹਾਨ, ਫਿਰ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ

03/27/2023 10:40:13 PM

ਜੌਨਪੁਰ (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ’ਚ ਜੌਨਪੁਰ ਜ਼ਿਲ੍ਹੇ ਦੇ ਬਦਲਾਪੁਰ ਖੇਤਰ ’ਚ ਨਵ-ਵਿਆਹੁਤਾ ਦੇ ਨਾਲ ਜਬਰ-ਜ਼ਿਨਾਹ ਕਰਨ ’ਚ ਅਸਫ਼ਲ ਰਹਿਣ 'ਤੇ ਮੁਲਜ਼ਮ ਨੇ ਹੈਵਾਨਿਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਮਾਮਲਾ: ਖੜਗੇ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ, ਬਣਾਈ ਅਗਲੀ ਰਣਨੀਤੀ

ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਖੇਤਰ ਦੇ ਇਕ ਪਿੰਡ ’ਚ ਨਵ-ਵਿਆਹੁਤਾ ਨਾਲ ਜਬਰ-ਜ਼ਿਨਾਹ ਕਰਨ ’ਚ ਅਸਫ਼ਲ ਰਹਿਣ 'ਤੇ ਝੱਲਾਏ ਹੈਵਾਨ ਨੇ ਨਾ ਸਿਰਫ਼ ਕੁੜੀ ਨੂੰ ਜੰਮਕੇ ਝੰਬਿਆ, ਸਗੋਂ ਉਸ ਦੇ ਨਿਜੀ ਅੰਗ ਉੱਤੇ ਡੰਡੇ ਨਾਲ ਚੋਟ ਪਹੁੰਚਾਈ। ਹੈਵਾਨਿਅਤ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪੀੜਿਤਾ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਮੈਂਬਰਸ਼ਿਪ ਮਗਰੋਂ ਹੁਣ ਸਰਕਾਰੀ ਬੰਗਲਾ ਵੀ ਰਾਹੁਲ ਗਾਂਧੀ ਹੱਥੋਂ ਨਿਕਲਿਆ, ਨੋਟਿਸ ਜਾਰੀ

ਤਹਰੀਰ ਦੇ ਮੁਤਾਬਕ 24 ਸਾਲ ਦਾ ਪੀੜਤਾ ਐਤਵਾਰ ਸ਼ਾਮ ਘਰ ਵੱਲੋਂ ਕੁੱਝ ਦੂਰ ਖੇਤ ’ਚ ਜੰਗਲ-ਪਾਣੀ ਲਈ ਗਈ ਸੀ ਕਿ ਕੁੰਵਰ ਚੌਹਾਨ ਨੇ ਉਸ ਨੂੰ ਦਬੋਚ ਲਿਆ ਅਤੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਨਵ-ਵਿਆਹੁਤਾ ਨੇ ਵਿਰੋਧ ਕੀਤਾ ਤਾਂ ਉਹ ਉਸ ਨੂੰ ਮਾਰਣ-ਕੁੱਟਣ ਲੱਗ ਪਿਆ। ਰੌਲਾ ਪਾਉਣ 'ਤੇ ਉਸ ਦੇ ਪ੍ਰਾਇਵੇਟ ਪਾਰਟ ’ਤੇ ਡੰਡੇ ਨਾਲ ਗੈਰ-ਮਨੁੱਖੀ ਤਸ਼ੱਦਦ ਕੀਤੇ। ਘਟਨਾ ਸਬੰਧੀ ਪੀੜਤਾ ਦੇ ਪਤੀ ਨੇ ਪਿੰਡ ਨਿਵਾਸੀ ਕੁੰਵਰ ਚੌਹਾਨ ਦੇ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ। ਸੀ.ਓ. ਬਦਲਾਪੁਰ ਸ਼ੁਭਮ ਤੋਦੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News