ਔਰਤਾਂ ਲਈ ਵੱਡੇ ਤੋਹਫ਼ੇ ਦਾ ਐਲਾਨ ; 1 ਜੂਨ ਤੋਂ ਮਿਲੇਗੀ ਇਹ ਖ਼ਾਸ ਸਹੂਲਤ
Friday, May 30, 2025 - 05:30 PM (IST)

ਨੈਸ਼ਨਲ ਡੈਸਕ- 1 ਜੂਨ ਤੋਂ ਵਸਈ ਵਿਰਾਰ ਸਿਟੀ ਨਗਰ ਨਿਗਮ (VVMC) ਦੀਆਂ ਬੱਸਾਂ ਵਿੱਚ ਔਰਤਾਂ ਨੂੰ ਕਿਰਾਏ ਵਿੱਚ 50 ਫ਼ੀਸਦੀ ਛੋਟ ਦਿੱਤੀ ਜਾਵੇਗੀ। VVMC ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। VVMC ਵਿੱਚ ਮੁੰਬਈ ਮਹਾਨਗਰ ਖੇਤਰ ਦੇ ਵਸਈ, ਵਿਰਾਰ ਅਤੇ ਨਾਲਾਸੋਪਾਰਾ ਵਰਗੇ ਖੇਤਰ ਸ਼ਾਮਲ ਹਨ।
VVMC ਕਮਿਸ਼ਨਰ ਅਨਿਲ ਕੁਮਾਰ ਪਵਾਰ ਨੇ ਕਿਹਾ, "ਕੁਝ ਹੋਰ ਨਾਗਰਿਕ ਆਵਾਜਾਈ ਸੇਵਾਵਾਂ ਪਹਿਲਾਂ ਹੀ ਔਰਤਾਂ ਨੂੰ ਟਿਕਟ ਕਿਰਾਏ ਵਿੱਚ ਛੋਟ ਦੇ ਰਹੀਆਂ ਹਨ। ਬੱਸਾਂ ਵਿੱਚ ਔਰਤਾਂ ਨੂੰ 50 ਫ਼ੀਸਦੀ ਛੋਟ ਦੇਣ ਦੀ ਸੂਬਾ ਸਰਕਾਰ ਦੀ ਨੀਤੀ ਦੇ ਅਨੁਸਾਰ, ਅਸੀਂ 1 ਜੂਨ ਤੋਂ ਔਰਤਾਂ ਨੂੰ ਅੱਧੇ ਰੇਟਾਂ 'ਤੇ ਟਿਕਟਾਂ ਦੇਣ ਦਾ ਫੈਸਲਾ ਕੀਤਾ ਹੈ।"
ਵਸਈ ਦੀ ਵਿਧਾਇਕ ਸਨੇਹਾ ਦੂਬੇ ਪੰਡਿਤ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ VVMC ਬੱਸਾਂ ਵਿੱਚ ਔਰਤਾਂ ਨੂੰ ਕਿਰਾਏ ਵਿੱਚ ਰਾਹਤ ਦਾ ਮੁੱਦਾ ਉਠਾਇਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e