ਗੁਲਾਮ ਨਬੀ ਆਜ਼ਾਦ ਦਾ ਪੁੱਤਰ ਸਰਗਰਮ ਰਾਜਨੀਤੀ ''ਚ ਸ਼ਾਮਲ

Monday, Feb 27, 2023 - 12:37 PM (IST)

ਗੁਲਾਮ ਨਬੀ ਆਜ਼ਾਦ ਦਾ ਪੁੱਤਰ ਸਰਗਰਮ ਰਾਜਨੀਤੀ ''ਚ ਸ਼ਾਮਲ

ਸ਼੍ਰੀਨਗਰ (ਭਾਸ਼ਾ)- ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ.ਪੀ.ਏ.ਪੀ.) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਦੇ ਪੁੱਤਰ ਸੱਦਾਮ ਨਬੀ ਆਜ਼ਾਦ ਸਰਗਰਮ ਰਾਜਨੀਤੀ 'ਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੱਦਾਮ (41) ਨੂੰ ਉਨ੍ਹਾਂ ਦੇ ਪਿਤਾ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਐਤਵਾਰ ਨੂੰ ਨਿਗੀਨ ਕਲੱਬ 'ਚ ਪਾਰਟੀ ਦੇ ਯੂਥ ਸੰਮੇਲਨ 'ਚ ਦੇਖਿਆ ਗਿਆ।

ਉਨ੍ਹਾਂ ਪਾਰਟੀ ਨੇਤਾਵਾਂ ਨਾਲ ਮੰਚ ਸਾਂਝਾ ਕੀਤਾ ਪਰ ਸੰਮੇਲਨ ਨੂੰ ਸੰਬੋਧਨ ਨਹੀਂ ਕੀਤਾ। ਉਹ ਕਸ਼ਮੀਰ ਘਾਟੀ 'ਚ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ 'ਚ ਦਿੱਸੇ। ਪੇਸ਼ੇ ਤੋਂ ਕਾਰੋਬਾਰੀ ਸੱਦਾਮ 2 ਭਰਾ-ਭੈਣਾਂ 'ਚ ਵੱਡੇ ਹਨ। ਉਹ ਇੰਗਲੈਂਡ 'ਚ ਪੜ੍ਹੇ ਹਨ। ਉਨ੍ਹਾਂ ਦੀ ਭੈਣ ਸੋਫੀਆ ਨਬੀ ਆਜ਼ਾਦ ਨੇ ਪੱਤਰਕਾਰੀ ਦੀ ਪੜ੍ਹਾਈ ਕੀਤੀ ਹੈ। ਪਾਰਟੀ ਨੇਤਾਵਾਂ ਨੇ ਕਿਹਾ ਕਿ ਸੱਦਾਮ ਰਾਜਨੀਤੀ 'ਚ ਸਰਗਰਮ ਭੂਮਿਕਾ ਨਿਭਾਉਣਗੇ ਅਤੇ ਜੰਮੂ ਕਸ਼ਮੀਰ 'ਤੇ ਧਿਆਨ ਕੇਂਦਰਿਤ ਕਰਨਗੇ।


author

DIsha

Content Editor

Related News