ਬੇਰਹਿਮ ਮਾਂ ਦਾ ਖ਼ੌਫਨਾਕ ਕਾਰਾ, ਆਪਣੇ ਹੱਥੀਂ ਮਾਰੇ ਮਾਸੂਮ ਬੱਚੇ ਫਿਰ ਕੀਤੀ ਖ਼ੁਦਕੁਸ਼ੀ

Monday, Jul 19, 2021 - 05:28 PM (IST)

ਬੇਰਹਿਮ ਮਾਂ ਦਾ ਖ਼ੌਫਨਾਕ ਕਾਰਾ, ਆਪਣੇ ਹੱਥੀਂ ਮਾਰੇ ਮਾਸੂਮ ਬੱਚੇ ਫਿਰ ਕੀਤੀ ਖ਼ੁਦਕੁਸ਼ੀ

ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਦਿਲ ਦਹਿਲਾ ਦੇਣ ਵਾਲੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਐਤਵਾਰ ਰਾਤ ਇਕ ਮਾਂ ਨੇ ਆਪਣੇ ਸਵਾ ਮਹੀਨੇ ਦੇ ਦੁੱਧ ਮੂੰਹੇ ਬੇਟੇ ਅਤੇ 5 ਸਾਲ ਬੇਟੀ ਦੋਹਾਂ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਔਰਤ ਨੇ ਵੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਔਰਤ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਆਸ਼ਾ ਕੰਡਾਰਾ ਦੀ ਮਿਹਨਤ ਨੂੰ ਪਿਆ ਬੂਰ; ਸੜਕਾਂ ਸਾਫ ਕਰਦੇ ਚਮਕਾਈ ‘ਕਿਸਮਤ’, ਪੜ੍ਹੋ ਸਫ਼ਲਤਾ ਦੇ ਪਿੱਛੇ ਦੀ ਕਹਾਣੀ

PunjabKesari

ਮਾਮਲਾ ਗਾਜ਼ੀਆਬਾਦ ਦੇ ਲੋਨੀ ਇਲਾਕੇ ਦਾ ਹੈ। ਜਾਣਕਾਰੀ ਮੁਤਾਬਕ ਮੂਲ ਰੂਪ ਤੋਂ ਸ਼ਾਮਲੀ ਦੇ ਰਹਿਣ ਵਾਲੇ ਅਰਵਿੰਦ ਗਾਜ਼ੀਆਬਾਦ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਰੀਬ 8 ਸਾਲ ਪਹਿਲਾਂ ਪਿ੍ਰਆ ਨਾਲ ਲਵ ਮੈਰਿਜ ਕਰਵਾਈ ਸੀ। ਅਰਵਿੰਦ ਦੇ ਦੋ ਬੱਚੇ ਸਨ, 5 ਸਾਲ ਦੀ ਬੇਟੀ ਅਤੇ 40 ਦਿਨਾਂ ਦਾ ਬੇਟਾ। ਪੁਲਸ ਮੁਤਾਬਕ ਇਹ ਪਰਿਵਾਰ ਗਾਜ਼ੀਆਬਾਦ ਦੇ ਉਤਰਾਂਚਲ ਕਾਲੋਨੀ ’ਚ ਰਹਿੰਦਾ ਸੀ। 

ਇਹ ਵੀ ਪੜ੍ਹੋ: ਮੋਹਲੇਧਾਰ ਮੀਂਹ ਕਾਰਨ ਮੁੰਬਈ ਬੇਹਾਲ, ਸੜਕਾਂ ਤੋਂ ਲੈ ਕੇ ਰੇਲਵੇ ਟਰੈੱਕ ਤੱਕ ਪਾਣੀ ’ਚ ਡੁੱਬੇ (ਤਸਵੀਰਾਂ)

PunjabKesari

ਇਸ ਘਟਨਾ ਤੋਂ ਬਾਅਦ ਲੋਨੀ ਦੇ ਸੀ. ਓ. ਅਤੁਲ ਸੋਨਕਰ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਨੂੰ ਨਵੀਂ ਦਿੱਲੀ ਦੇ ਜੀ. ਟੀ. ਬੀ. ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਜੀ. ਟੀ. ਬੀ. ਹਸਪਤਾਲ ਤੋਂ ਸੂਚਨਾ ਆਉਣ ਮਗਰੋਂ ਲੋਨੀ ਬਾਰਡਰ ਥਾਣੇ ਦੀ ਪੁਲਸ ਉਤਰਾਂਚਲ ਕਾਲੋਨੀ ਵਿਚ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ। ਆਲੇ-ਦੁਆਲੇ ਦੇ ਲੋਕਾਂ ਦੀ ਮੰਨੀਏ ਤਾਂ ਪਤੀ-ਪਤਨੀ ਵਿਚਾਲੇ ਅਕਸਰ ਝਗੜਾ ਹੰੁਦਾ ਰਹਿੰਦਾ ਸੀ। ਮੰਨਿਆ ਜਾ ਰਿਹਾ ਹੈ ਕਿ ਪਿ੍ਰਆ ਨੇ ਇਸੇ ਕਾਰਨ ਖ਼ੌਫਨਾਕ ਕਦਮ ਚੁੱਕਿਆ। ਫ਼ਿਲਹਾਲ ਪੁਲਸ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ’ਚ ਜੁੱਟੀ ਹੈ।

ਇਹ ਵੀ ਪੜ੍ਹੋ: ਮੁੰਬਈ ’ਚ ਮੋਹਲੇਧਾਰ ਮੀਂਹ ਬਣਿਆ ਆਫ਼ਤ, 25 ਲੋਕਾਂ ਦੀ ਮੌਤ


author

Tanu

Content Editor

Related News