ਗਾਜ਼ੀਆਬਾਦ : ਸੀਵਰ ਦੀ ਸਫ਼ਾਈ ਦੌਰਾਨ 5 ਦੀ ਮੌਤ

08/22/2019 4:30:51 PM

ਗਾਜ਼ੀਆਬਾਦ— ਗਾਜ਼ੀਆਬਾਦ ਦੇ ਨੰਦਗ੍ਰਾਮ 'ਚ ਸੀਵਰ ਦੀ ਸਫ਼ਾਈ ਦੌਰਾਨ 5 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਬਿਹਾਰ ਦੇ ਸੀਵਾਨ ਜ਼ਿਲੇ ਦੇ ਰਹਿਣ ਵਾਲੇ ਸਨ। ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਗਾਜ਼ੀਆਬਾਦ 'ਚ ਨੰਦ ਗ੍ਰਾਮ ਕੋਲ ਸਿਹਾਨੀ ਨਾਲ ਲੱਗਦੀ ਪ੍ਰਾਈਵੇਟ ਕਾਲੋਨੀ ਕ੍ਰਿਸ਼ਨਾਕੁੰਜ 'ਚ ਵੀਰਵਾਰ ਨੂੰ ਸੀਵਰ ਦੀ ਸਫ਼ਾਈ ਲਈ 13 ਫੁੱਟ ਡੂੰਘੇ ਮੇਨਹੋਲ 'ਚ ਉਤਰੇ 5 ਸਫ਼ਾਈ ਕਰਮਚਾਰੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਘਟਨਾ ਦੁਪਹਿਰ 1.30 ਵਜੇ ਦੀ ਹੈ। ਲਾਸ਼ਾਂ ਨੂੰ ਦੁਪਹਿਰ 2 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ।PunjabKesariਦੱਸਿਆ ਜਾ ਰਿਹਾ ਹੈ ਕਿ ਜਲ ਨਿਗਮ ਨੇ ਇੱਥੇ ਸੀਵਰ ਲਾਈਨ ਵਿਛਾਈ ਸੀ। ਹਾਲੇ ਸੀਵਰ ਲਾਈਨ ਚਾਲੂ ਨਹੀਂ ਹੋਈ ਹੈ। ਠੇਕੇਦਾਰ ਦੇ ਕਰਮਚਾਰੀ ਇਸ ਸੀਵਰ ਲਾਈਨ ਨੂੰ ਸਾਫ਼ ਕਰਨ ਲਈ ਇਸ 'ਚ ਉਤਰੇ ਸਨ। ਸੀਵਰ ਲਾਈਨ 'ਚ ਬੰਦ ਲੱਗਣ ਕਾਰਨ ਗੈਸ ਬਣੀ ਹੋਈ ਸੀ। ਇਸ ਦਾ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੇ ਧਿਆਨ ਨਹੀਂ ਰੱਖਿਆ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਆਪਸ 'ਚ ਰਿਸ਼ਤੇਦਾਰ ਸਨ ਅਤੇ ਸਾਰੇ ਬਿਹਾਰ ਦੇ ਸੀਵਾਨ ਜ਼ਿਲੇ ਦੇ ਰਹਿਣ ਵਾਲੇ ਸਨ। ਹਾਲਾਂਕਿ ਇਨ੍ਹਾਂ ਦੇ ਘਰ ਦਾ ਪਤਾ ਫਿਲਹਾਲ ਨਹੀਂ ਲੱਗ ਸਕਿਆ ਹੈ।


DIsha

Content Editor

Related News