ਗਾਜ਼ੀਆਬਾਦ: ਬੋਰੇ ''ਚ ਮਿਲੀ 7 ਸਾਲਾ ਬੱਚੀ ਦੀ ਲਾਸ਼

10/07/2018 5:45:55 PM

ਗਾਜ਼ੀਆਬਾਦ—ਗਾਜ਼ੀਆਬਾਦ ਜ਼ਿਲੇ ਦੇ ਮੁਰਾਦ ਨਗਰ ਵਿਖੇ 7 ਸਾਲ ਦੀ ਇਕ ਬੱਚੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਅਗਵਾ ਕਰਨ ਪਿੱਛੋਂ ਕਤਲ ਕੀਤਾ ਗਿਆ। ਉਸ ਦੀ ਲਾਸ਼ ਐਤਵਾਰ ਇਲਾਕੇ ਦੀ ਇਕ ਮਸਜਿਦ ਦੀ ਛੱਤ ਤੋਂ ਮਿਲੀ। ਬੱਚੀ ਸ਼ਨੀਵਾਰ ਦੁਪਹਿਰ ਵੇਲੇ ਅਚਾਨਕ ਲਾਪਤਾ ਹੋ ਗਈ ਸੀ। ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਤੋਂ ਬੱਚੀ ਨੂੰ ਇਕ ਮਸਜਿਦ ਨੇੜੇ ਆਖਰੀ ਵਾਰ ਦੇਖਿਆ ਗਿਆ ਸੀ। ਐਤਵਾਰ ਮਸਜਿਦ ਦੀ ਛੱਤ ਦੀ ਸਫਾਈ ਦੌਰਾਨ ਇਕ ਵਿਅਕਤੀ ਨੇ ਬੋਰੀ 'ਚ ਬੰਦ ਪਈ ਉਕਤ ਬੱਚੀ ਦੀ ਲਾਸ਼ ਵੇਖੀ। ਪੁਲਸ ਨੂੰ ਇਸ ਕਤਲ ਪਿੱਛੇ ਬੱਚੀ ਦੇ ਰਿਸ਼ਤੇਦਾਰਾਂ ਦਾ ਹੱਥ ਹੋਣ ਦਾ ਸ਼ੱਕ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News