ਅੱਤਵਾਦੀਆਂ ਨੇ ਸੀ. ਆਰ. ਪੀ. ਐੈੱਫ. ਦੇ ਜਵਾਨਾਂ ''ਤੇ ਸੁੱਟਿਆ ਗ੍ਰੇਨੇਡ

10/14/2017 5:11:52 PM

ਸ਼੍ਰੀਨਗਰ— ਸ਼੍ਰੀਨਗਰ 'ਚ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੈੱਫ.) ਦੇ ਇਕ ਦਸਤੇ 'ਤੇ ਗ੍ਰੇਨੇਡ ਸੁੱਟ ਕੇ ਹਮਲਾ ਕੀਤਾ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸਫਾਕਦਲ ਦੇ ਬਰਾਰੀਪੁਰਾ 'ਚ ਅੱਤਵਾਦੀਆਂ ਨੇ ਸੀ. ਆਰ. ਪੀ. ਐੈੱਫ. ਦਸਤੇ 'ਤੇ ਗ੍ਰੇਨੇਡ ਸੁੱਟਿਆ, ਹਾਲਾਂਕਿ ਇਹ ਉਸ ਸਮੇਂ ਨਹੀਂ ਚੱਲਿਆ। ਉਨ੍ਹਾਂ ਨੇ ਦੱਸਿਆ ਕਿ ਪੂਰੇ ਇਲਾਕੇ ਨੂੰ ਚਾਰੇ ਪਾਸਿਓ ਘੇਰ ਲਿਆ ਹੈ ਅਤੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ।
ਗ੍ਰੇਨੇਡ ਨੂੰ ਘਟਨਾ ਸਥਾਨ ਤੋਂ ਹਟਾ ਕੇ ਸੁੰਨਸਾਨ ਸਥਾਨ 'ਤੇ ਰੱਖਿਆ ਗਿਆ ਹੈ। ਇਸ ਕਾਰਨ ਆਵਾਜਾਈ ਅਤੇ ਹੋਰ ਗਤੀਵਿਧੀਆਂ ਇਕ ਘੰਟੇ ਤੱਕ ਬੰਦ ਰਹੀਆਂ ਹਨ।


Related News