ਸਿੰਗਾਪੁਰ ਨਹੀਂ ਬਲਕਿ ਇਸ ਦੇਸ਼ ਦਾ ਪਾਸਪੋਰਟ ਹੈ ਸਭ ਤੋਂ ਸ਼ਕਤੀਸ਼ਾਲੀ
Friday, Jan 12, 2018 - 02:40 AM (IST)

ਨਵੀਂ ਦਿੱਲੀ— ਲਗਾਤਾਰ ਪੰਜਵੇਂ ਸਾਲ ਵੀ ਜਰਮਨੀ ਦੇ ਪਾਸਪੋਰਟ ਨੇ ਆਪਣਾ ਰੁਤਬਾ ਕਾਇਮ ਰੱਖਦਿਆਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਵਜੋਂ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਇਹ ਕਹਿਣਾ ਹੈ ਹੈਨਲੀ ਪਾਸਪੋਰਟ ਇਨਡੈਕਸ, ਜਰਮਨੀ ਦਾ। ਰਿਸਰਚ 'ਚ ਕਿਹਾ ਗਿਆ ਹੈ ਕਿ 2018 ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ 'ਚ ਜਰਮਨ ਪਾਸਪੋਰਟ ਪਹਿਲੇ ਨੰਬਰ 'ਤੇ ਹੈ ਤੇ ਜਰਮਨ ਪਾਸਪੋਰਟ ਧਾਰਕਾਂ ਨੂੰ 177 ਦੇਸ਼ਾਂ 'ਚ ਵੀਜ਼ਾ ਸਬੰਧੀ ਛੋਟਾਂ ਮਿਲਦੀਆਂ ਹਨ।
ਹੈਨਲੀ ਪਾਸਪੋਰਟ ਇੰਡੈਕਸ, ਜਰਮਨੀ 'ਚ ਵਲੋਂ ਕੀਤੀ ਇਕ ਰਿਸਰਚ 'ਚ ਕਿਹਾ ਗਿਆ ਹੈ ਕਿ ਆਪਣੇ ਸਥਾਨ ਨੂੰ ਕਾਇਮ ਰੱਖਦਿਆਂ ਜਰਮਨੀ ਦਾ ਪਾਸਪੋਰਟ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ ਤੇ ਜਰਮਨ ਪਾਸਪੋਰਟ ਧਾਰਕਾਂ ਨੂੰ 177 ਦੇਸ਼ਾਂ 'ਚ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ। ਇਸ ਰਿਸਰਚ 'ਚ ਇਹ ਵੀ ਕਿਹਾ ਗਿਆ ਹੈ ਕਿ ਹੋਰ ਕਈ ਦੇਸ਼ ਆਪਣੇ ਪਾਸਪੋਰਟਾਂ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੱਸਦੇ ਹਨ।
ਹੈਨਲੀ ਪਾਸਪੋਰਟ ਇਨਡੈਕਸ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ 'ਤੇ ਅਧਾਰਿਤ ਹੈ। ਇਸ ਇਨਡੈਕਸ ਨੇ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਤੇ ਵੀਜ਼ਾ ਸਬੰਧੀ ਛੋਟ ਦੀ ਸੂਚੀ ਵੀ ਜਾਰੀ ਕੀਤੀ ਹੈ।
1. ਜਰਮਨੀ-177
2. ਸਿੰਗਾਪੁਰ-176
3. ਡੈਨਮਾਰਕ, ਫਿਨਲੈਂਡ, ਫਰਾਂਸ, ਇਟਲੀ, ਜਪਾਨ, ਨਾਰਵੇ, ਸਵਿਡਨ ਤੇ ਯੂਕੇ-175
4. ਆਸਟ੍ਰੀਆ, ਬੈਲਜੀਅਮ, ਲੈਕਸਮਬਰਗ, ਨੀਦਰਲੈਂਡ, ਸਵਿਟਜ਼ਰਲੈਂਡ ਤੇ ਸਪੇਨ-174
5. ਆਇਰਲੈਂਡ, ਸਾਊਥ ਕੋਰੀਆ, ਪੁਰਤਗਾਲ, ਅਮਰੀਕਾ-173
6. ਕੈਨੇਡਾ-172
7. ਆਸਟ੍ਰੋਲੀਆ, ਗਰੀਸ, ਨਿਊਜ਼ੀਲੈਂਡ-171
8. ਆਇਸਲੈਂਡ-170
9. ਮਾਲਟਾ-169
10. ਹੰਗਰੀ-168