ਭਾਰਤ ਆਵੇਗੀ ਜਰਮਨੀ ਦੀ ਚਾਂਸਲਰ, ਮੋਦੀ ਨਾਲ ਕਰੇਗੀ ਮੁਲਾਕਾਤ
Wednesday, Oct 30, 2019 - 04:04 PM (IST)

ਨਵੀਂ ਦਿੱਲੀ— ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਵੀਰਵਾਰ ਨੂੰ 12 ਮੰਤਰੀਆਂ ਦੇ ਵਫਦ ਨਾਲ ਭਾਰਤ ਦੌਰੇ 'ਤੇ ਆਵੇਗੀ। ਮਰਕੇਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਮੁੱਦਿਆਂ 'ਤੇ ਚਰਚਾ ਕਰੇਗੀ। ਇਹ ਜਾਣਕਾਰੀ ਭਾਰਤ 'ਚ ਜਰਮਨੀ ਦੇ ਰਾਜਦੂਤ ਵਾਲਟਰ ਜੇ. ਲਿੰਡਨਰ ਨੇ ਦਿੱਤੀ। ਸੂਤਰਾਂ ਮੁਤਾਬਕ ਮਰਕੇਲ ਦੀ ਨਵੀਂ ਦਿੱਲੀ ਦੌਰੇ ਦੌਰਾਨ ਭਾਰਤ ਅਤੇ ਜਰਮਨੀ ਵੱਖ-ਵੱਖ ਖੇਤਰਾਂ ਨਾਲ ਜੁੜੇ 20 ਸਮਝੌਤਿਆਂ 'ਤੇ ਦਸਤਖਤ ਕਰਨਗੇ। ਲਿੰਡਨਰ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਵਿਚਾਲੇ ਲੰਬੇ ਸਮੇਂ ਤੋਂ ਸੰੰਬੰਧ ਹਨ।
ਮਰਕੇਲ ਦੀ ਦੋ ਦਿਨਾਂ ਭਾਰਤ ਯਾਤਰਾ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਚਾਂਸਲਰ ਵੀਰਵਾਰ ਦੀ ਸ਼ਾਮ ਨੂੰ 12 ਮੰਤਰੀਆਂ ਦੇ ਵਫਦ ਨਾਲ ਦਿੱਲੀ ਆਵੇਗੀ। ਮਰਕੇਲ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀਆਂ ਭਾਰਤੀ ਔਰਤਾਂ ਨਾਲ ਵੀ ਗੱਲਬਾਤ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਖਸੀਅਤਾਂ ਵਿਚ ਵਕੀਲ, ਬਲਾਗਰ ਅਤੇ ਸਟਾਰਟਅੱਪ ਮਾਲਿਕ ਸ਼ਾਮਲ ਹੋਣਗੀਆਂ।