ਸਿਆਸੀ ਬੰਦੀਆਂ ਦੀ ਰਿਹਾਈ ਤੇ ਲੋਕਾਂ ਦਾ ਡਰ ਦੂਰ ਕਰਨ ਨਾਲ ਹੋਣਗੇ ਆਮ ਹਾਲਾਤ : ਮਹਿਬੂਬਾ

Friday, Jan 24, 2020 - 01:19 AM (IST)

ਸਿਆਸੀ ਬੰਦੀਆਂ ਦੀ ਰਿਹਾਈ ਤੇ ਲੋਕਾਂ ਦਾ ਡਰ ਦੂਰ ਕਰਨ ਨਾਲ ਹੋਣਗੇ ਆਮ ਹਾਲਾਤ : ਮਹਿਬੂਬਾ

ਸ਼੍ਰੀਨਗਰ - ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਕਿਹਾ ਕਿ ਕਸ਼ਮੀਰ ਵਿਚ ਸਿਆਸੀ ਬੰਦੀਆਂ ਦੀ ਰਿਹਾਈ, ਇੰਟਰਨੈੱਟ ਬਹਾਲ ਕਰਨ ਅਤੇ ਘਾਟੀ ਵਿਚ ਲੋਕਾਂ ਦਾ ਡਰ ਦੂਰ ਕਰਨ ਨਾਲ ਹੀ ਸਥਿਤੀ ਆਮ ਵਰਗੀ ਹੋਵੇਗੀ ਨਾ ਕਿ ਵੱਖ-ਵੱਖ ਮੰਤਰੀਆਂ ਦੇ ਫੋਟੋ ਖਿਚਵਾਉਣ ਨਾਲ। ਮਹਿਬੂਬਾ ਦੇ ਟਵਿਟਰ ਹੈਂਡਲ ’ਤੇ ਇਕ ਟਵੀਟ ਵਿਚ ਕਿਹਾ ਗਿਆ ਹੈ ਕਿ ਭਾਜਪਾ ਸਰਕਾਰ ਦੇ ਲੋਕਾਂ ਤਕ ਪਹੁੰਚਣ ਦੇ ਵਿਚਾਰ ਦਾ ਮਤਲਬ ਹੈ ਕਿ ਫੋਟੋ ਖਿਚਵਾਉਣ ਲਈ ਭਾਜਪਾ ਦਾ ਕੋਈ ਮੰਤਰੀ ਫੈਰਨ (ਕਸ਼ਮੀਰ ਦਾ ਰਵਾਇਤੀ ਪਹਿਰਾਵਾ) ਅਤੇ ਕਸ਼ਮੀਰੀ ਕਾਰਾਕੁਲੀ ਟੋਪੀ ਪਹਿਨੇ।

ਇਲਤਿਜਾ ਨੇ ਐੱਸ. ਐੱਸ. ਜੀ. ’ਤੇ ਲਾਇਆ ਤੰਗ ਕਰਨ ਦਾ ਦੋਸ਼

ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਦੀ ਧੀ ਇਲਤਿਜਾ ਨੇ ਵੀਰਵਾਰ ਨੂੰ ਆਪਣੇ ਸੁਰੱਖਿਆ ਦਸਤੇ (ਐੱਸ. ਐੱਸ. ਜੀ.) ’ਤੇ ਤੰਗ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨੂੰ ਮੇਰੇ ਵਰਗੀਆਂ ਕੁੜੀਆਂ ਦਾ ਲੁਕ-ਲੁਕ ਕੇ ਪਿੱਛਾ ਕਰਨ ਦੀ ਬਜਾਏ ਬੇਹੱਦ ਮਹੱਤਵਪੂਰਨ ਮੁੱਦਿਆਂ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਸ ਨੇ ਦੋਸ਼ ਲਾਇਆ ਕਿ ਐੱਸ. ਐੱਸ. ਜੀ., ਆਈ. ਬੀ. ਅਤੇ ਸੀ. ਆਈ. ਡੀ. ਘਾਟੀ ਵਿਚ ਲਗਾਤਾਰ ਉਸ ’ਤੇ ਨਜ਼ਰ ਰੱਖ ਰਹੇ ਹਨ।


author

Inder Prajapati

Content Editor

Related News