ਜਨਰਲ ਰਾਵਤ ਨੇ ਕੀਤੀ ਬ੍ਰਿਟਿਸ਼ ਕਮਾਂਡਰ ਨਾਲ ਮੁਲਾਕਾਤ

07/21/2017 1:35:10 AM

ਨਵੀਂ ਦਿੱਲੀ—ਬ੍ਰਿਟਿਸ਼ ਰੱਖਿਆ ਸੇਵਾਵਾਂ ਦੇ ਕਮਾਂਡਰ-ਇਨ-ਚੀਫ ਸਟੁਅਰਟ ਪੀਚ ਅਤੇ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਵੀਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ਨੂੰ ਲੈ ਕੇ ਵਿਅਪਕ ਗੱਲਬਾਤ ਹੋਈ। ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਵਤ ਅਤੇ ਪੀਚ ਨੇ ਖੇਤਰੀ ਸੁਰੱਖਿਆ ਦੀ ਸਥਿਤੀ ਅਤੇ ਦੋ-ਪੱਖੀ ਰੱਖਿਆ ਸਹਿਯੋਗ ਨੂੰ ਵੱਧ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਹਵਾਈ ਫੌਜ ਉੱਪ ਮੁੱਖੀ ਏਅਰ ਮਾਰਸ਼ਲ ਐੱਸ.ਬੀ. ਦੇਵ ਨੇ ਵੀ ਪੀਚ ਨਾਲ ਮੁਲਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦੀਆਂ ਹਵਾਈਆਂ ਫੌਜਾਂ ਵਿਚਾਲੇ ਸਹਿਯੋਗ ਵਧਾਉਣ ਦੀ ਗੱਲਬਾਤ ਕੀਤੀ।


Related News