ਰਾਜਸਥਾਨ ਸਿਆਸਤ ''ਚ Gen-Z ਦੀ ਐਂਟਰੀ, ਨੇਹਾ ਸ਼ਰਮਾ ਅਤੇ ਫੈਜ਼ ਹਸਨ ਬਣੇ ਕੌਂਸਲਰ

Monday, Sep 14, 2026 - 11:45 PM (IST)

ਰਾਜਸਥਾਨ ਸਿਆਸਤ ''ਚ Gen-Z ਦੀ ਐਂਟਰੀ, ਨੇਹਾ ਸ਼ਰਮਾ ਅਤੇ ਫੈਜ਼ ਹਸਨ ਬਣੇ ਕੌਂਸਲਰ

ਜੈਪੁਰ : ਰਾਜਸਥਾਨ ਦੀ ਰਾਜਨੀਤੀ ਵਿੱਚ Gen-Z (ਨਵੀਂ ਪੀੜ੍ਹੀ) ਨੇ ਆਪਣੀ ਮਜ਼ਬੂਤ ਦਸਤਕ ਦਿੱਤੀ ਹੈ। ਸਥਾਨਕ ਨਗਰ ਨਿਗਮ ਅਤੇ ਨਗਰ ਪਾਲਿਕਾ ਚੋਣਾਂ ਵਿੱਚ 21 ਸਾਲਾ ਸਾਬਕਾ ਪੱਤਰਕਾਰ ਨੇਹਾ ਸ਼ਰਮਾ ਨੇ ਥਾਨਾਗਾਜ਼ੀ ਤੋਂ ਅਤੇ 21 ਸਾਲਾ ਫੈਜ਼ ਹਸਨ ਨੇ ਜੈਪੁਰ ਦੇ ਵਾਰਡ ਨੰਬਰ 71 ਤੋਂ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਜੈਪੁਰ ਨਗਰ ਨਿਗਮ ਦੇ ਵਾਰਡ ਨੰਬਰ 71 ਤੋਂ ਕਾਂਗਰਸ ਦੇ 21 ਸਾਲਾ ਉਮੀਦਵਾਰ ਫੈਜ਼ ਹਸਨ ਨੇ ਆਪਣੇ ਨਜ਼ਦੀਕੀ ਆਜ਼ਾਦ ਉਮੀਦਵਾਰ ਮੁਹੰਮਦ ਸਲੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਸਲੀਮ ਨੂੰ 5,256 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਦੀ ਉਮੀਦਵਾਰ ਨਿਸ਼ਾ ਗੌੜ ਤੀਜੇ ਸਥਾਨ 'ਤੇ ਰਹੀ। ਇੰਨੀ ਛੋਟੀ ਉਮਰ ਵਿੱਚ ਨਗਰ ਨਿਗਮ ਤੱਕ ਪਹੁੰਚ ਕੇ ਫੈਜ਼ ਨੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ ਹੈ।

ਦੂਜੇ ਪਾਸੇ, ਅਲਵਰ ਦੇ ਥਾਨਾਗਾਜ਼ੀ ਨਗਰ ਪਾਲਿਕਾ ਤੋਂ ਭਾਜਪਾ ਉਮੀਦਵਾਰ ਨੇਹਾ ਸ਼ਰਮਾ (21 ਸਾਲ 4 ਮਹੀਨੇ) ਨੇ ਕਾਂਗਰਸ ਉਮੀਦਵਾਰ ਨੂੰ 101 ਵੋਟਾਂ ਦੇ ਫਰਕ ਨਾਲ ਹਰਾਇਆ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਨੇਹਾ ਨੇ ਲਗਭਗ ਚਾਰ ਸਾਲ ਪੱਤਰਕਾਰੀ ਕੀਤੀ ਹੈ। ਜਿੱਤ ਤੋਂ ਬਾਅਦ ਉਹ ਥਾਨਾਗਾਜ਼ੀ ਨਗਰ ਪਾਲਿਕਾ ਦੇ ਚੇਅਰਮੈਨ ਪਦ ਦੀ ਦੌੜ ਵਿੱਚ ਵੀ ਚਰਚਾ ਵਿੱਚ ਆ ਗਈ ਹੈ।

150 ਵਾਰਡਾਂ ਵਾਲੀ ਜੈਪੁਰ ਨਗਰ ਨਿਗਮ ਵਿੱਚ ਭਾਜਪਾ ਨੇ 78 ਸੀਟਾਂ 'ਤੇ ਜਿੱਤ ਹਾਸਲ ਕਰਕੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ, ਜਦੋਂ ਕਿ ਕਾਂਗਰਸ ਦੇ ਖਾਤੇ ਵਿੱਚ 53 ਸੀਟਾਂ ਆਈਆਂ ਹਨ ਅਤੇ 15 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਜੈਪੁਰ ਦੀ ਪੂਰਵ ਮੇਅਰ ਜੋਤੀ ਖੰਡੇਲਵਾਲ ਨੂੰ ਵਾਰਡ 110 ਤੋਂ ਕਾਂਗਰਸ ਦੀ ਸੁਨੀਤਾ ਮੇਠੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਓ.ਐੱਸ.ਡੀ. ਆਨੰਦ ਸ਼ਰਮਾ ਦੀ ਪਤਨੀ ਪ੍ਰਤਿਭਾ ਸ਼ਰਮਾ ਨੇ ਵਾਰਡ 87 ਤੋਂ ਜਿੱਤ ਹਾਸਲ ਕੀਤੀ।


author

Inder Prajapati

Content Editor

Related News