ਬਿਹਾਰ : ਦਾਨਾਪੁਰ ’ਚ ਮਾਲ ਗੱਡੀ ਦੇ 8 ਡੱਬੇ ਲੀਹੋਂ ਲੱਥੇ
Monday, Aug 26, 2024 - 12:25 AM (IST)

ਪਟਨਾ, (ਭਾਸ਼ਾ)- ਪੂਰਬੀ ਮੱਧ ਰੇਲਵੇ ਦੇ ਦਾਨਾਪੁਰ ਰੇਲਵੇ ਡਵੀਜ਼ਨ ਦੇ ਬੰਧੂਆ-ਪੈਮਾਰ ਯਾਰਡ ਵਿਚ ਐਤਵਾਰ ਨੂੰ ਕੋਲੇ ਨਾਲ ਭਰੀ ਇਕ ਮਾਲ ਗੱਡੀ ਦੇ 8 ਡੱਬੇ ਪੱਟੜੀ ਤੋਂ ਲੱਥ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ. ਪੀ. ਆਰ. ਓ.) ਸਰਸਵਤੀ ਚੰਦਰਾ ਨੇ ਦੱਸਿਆ ਕਿ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ ਐਤਵਾਰ ਸ਼ਾਮ 4.45 ਵਜੇ ਦੇ ਕਰੀਬ ਵਾਪਰੀ। ਮਾਲ ਗੱਡੀ ਦੇ 8 ਡੱਬੇ ਪੱਟੜੀ ਤੋਂ ਲੱਥ ਗਏ। ਅਸੀਂ ਅਾਰਾ, ਗਯਾ ਅਤੇ ਦਾਨਾਪੁਰ ਸਟੇਸ਼ਨਾਂ ਤੋਂ ਬਚਾਅ ਟੀਮਾਂ ਨੂੰ ਮੌਕੇ ’ਤੇ ਭੇਜਿਆ ਹੈ।