ਗੌਰੀ ਲੰਕੇਸ਼ ਦਾ ਕਤਲ ਕਰਨ ਵਾਲੇ ਸ਼ੱਕੀ ਹੱਤਿਆਰੇ ਦੀ ਤਸਵੀਰ ਆਈ ਸਾਹਮਣੇ
Tuesday, Oct 17, 2017 - 01:31 PM (IST)

ਬੈਂਗਲੁਰੂ— ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਮਰਡਰ ਕੇਸ 'ਚ ਸ਼ੱਕੀ ਹੱਤਿਆਰੇ ਦੀ ਫੋਟੋ ਸਾਹਮਣੇ ਆਈ ਹੈ। ਸੀ.ਸੀ.ਟੀ.ਵੀ ਫੁਟੇਜ਼ ਤੋਂ ਨਿਕਾਲੀ ਇਸ ਤਸਵੀਰ 'ਚ ਸ਼ੱਕੀ ਹੱਤਿਆਰੇ ਨੇ ਹੈਲਮੇਟ ਪਾਇਆ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਨੇ ਇਸ ਤੋਂ ਪਹਿਲੇ ਤਿੰਨ ਸ਼ੱਕੀ ਸਕੈੱਚ ਜਾਰੀ ਕੀਤੇ ਸਨ ਅਤੇ ਲੋਕਾਂ ਤੋਂ ਉਨ੍ਹਾਂ ਦੀ ਪਛਾਣ ਕਰਨ ਦੀ ਮਦਦ ਮੰਗੀ ਸੀ। ਐਸ.ਆਈ.ਟੀ ਮੁਖੀ ਬੀ.ਕੇ ਸਿੰਘ ਨੇ ਇਸ ਮਾਮਲੇ 'ਚ ਕਿਹਾ ਸੀ ਕਿ ਸ਼ੱਕੀ ਸਕੈੱਚ ਜਾਰੀ ਕਰਕੇ ਕਰੀਬ 200 ਤੋਂ 250 ਲੋਕਾਂ ਤੋਂ ਪੁੱਛਗਿਛ ਕੀਤੀ, ਮਾਮਲੇ ਦੀ ਜਾਂਚ ਜਾਰੀ ਹੈ।
ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲੇ ਹਮਲਵਾਰਾਂ ਨੇ ਗੌਰੀ ਦੇ ਘਰ ਦੀ ਰੇਕੀ ਕੀਤੀ ਸੀ। ਹੱਤਿਆਰਾਂ ਨੇ ਬਾਈਕ ਤੋਂ ਕਰੀਬ 3 ਚੱਕਰ ਲਗਾਏ ਸੀ। ਮੁੱਖ ਦੋਸ਼ੀ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ। ਉਸ ਨੇ 7.65 ਮਿਲੀਮੀਟਰ ਬੰਦੂਕ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਇਸ ਤਰ੍ਹਾਂ ਦੇ ਬੰਦੂਕ ਨਾਲ ਐਮ.ਐਮ ਕਲਬੁਰਗੀ ਨੂੰ ਵੀ ਗੋਲੀ ਮਾਰੀ ਗਈ ਸੀ। ਗੌਰੀ ਦੇ ਘਰ ਪੁੱਜਦੇ ਹੀ ਉਨ੍ਹਾਂ ਦੇ ਉਪਰ ਚਾਰ ਰਾਊਂਡ ਫਾਇਰਿੰਗ ਕੀਤੀ ਗਈ ਸੀ, ਜਿਸ 'ਚ ਤਿੰਨ ਸਿੱਧੀਆਂ ਉਨ੍ਹਾਂ ਦੇ ਸਰੀਰ 'ਤੇ ਲੱਗੀਆਂ ਸੀ। ਗੌਰੀ ਲੰਕੇਸ਼ ਸੰਪਾਦਕ ਸੀ। ਉਹ ਅਖਬਾਰਾਂ 'ਚ ਕਾਲਮ ਵੀ ਲਿਖਦੀ ਸੀ।