ਲੋਕ ਸਭਾ ''ਚ ਕਾਂਗਰਸ ਦੇ ਉੱਪ ਨੇਤਾ ਹੋਣਗੇ ਗੌਰਵ ਗੋਗੋਈ
Sunday, Jul 14, 2024 - 01:13 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਗੌਰਵ ਗੋਗੋਈ ਲੋਕ ਸਭਾ 'ਚ ਪਾਰਟੀ ਦੇ ਉੱਪ ਨੇਤਾ ਹੋਣਗੇ ਅਤੇ ਇਸ ਫ਼ੈਸਲੇ ਬਾਰੇ ਇਕ ਚਿੱਠੀ ਸਪੀਕਰ ਓਮ ਬਿਰਲਾ ਨੂੰ ਭੇਜੀ ਗਈ ਹੈ। ਅਖਿਲ ਭਾਰਤੀ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ 'ਐਕਸ' 'ਤੇ ਇਕ ਪੋਸਟ 'ਚ ਦੱਸਿਆ ਕਿ ਕਾਂਗਰਸ ਦੇ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਸੰਸਦ ਦੇ ਹੇਠਲੇ ਸਦਨ 'ਚ ਕਾਂਗਰਸ ਦੇ ਉੱਪ ਨੇਤਾ, ਮੁੱਖ ਸਚੇਤਕ ਅਤੇ 2 ਸਚੇਤਕ ਨਿਯੁਕਤ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਗੋਗੋਈ ਲੋਕ ਸਭਾ 'ਚ ਪਾਰਟੀ ਦੇ ਉੱਪ ਨੇਤਾ ਹੋਣਗੇ, ਜਦੋਂ ਕਿ ਕੇਰਲ ਤੋਂ 8 ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼ ਪਾਰਟੀ ਦੇ ਮੁੱਖ ਸਚੇਤਕ ਹੋਣਗੇ। ਉਨ੍ਹਾਂ ਦੱਸਿਆ ਕਿ ਵਿਰੂਧੁਨਗਰ ਦੇ ਸੰਸਦ ਮੈਂਬਰ ਮਣੀਕਮ ਟੈਗੌਰ ਅਤੇ ਕਿਸ਼ਨਗੰਜ ਦੇ ਸੰਸਦ ਮੈਂਬਰ ਮੁਹੰਮਦ ਜਾਵੇਦ ਲੋਕ ਸਭਾ 'ਚ ਪਾਰਟੀ ਦੇ ਸਚੇਤਕ ਹੋਣਗੇ। ਇਸ ਤੋਂ ਪਹਿਲਾਂ ਪਾਰਟੀ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨਿਯੁਕਤ ਕੀਤਾ ਸੀ। ਵੇਣੂਗੋਪਾਲ ਨੇ ਕਿਹਾ,''ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਮਾਰਗ ਦਰਸ਼ਨ 'ਚ ਕਾਂਗਰਸ ਅਤੇ 'ਇੰਡੀਆ' ਦੇ ਦਲ ਲੋਕ ਸਭਾ 'ਚ ਜਨਤਾ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਗੇ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e