ਹੁਣ ਨਹੀਂ ਹੋ ਸਕੇਗੀ LPG ਸਿਲੰਡਰ ਤੋਂ ਗੈਸ ਚੋਰੀ , ਸਰਕਾਰ ਨੇ ਲਿਆ ਵੱਡਾ ਫ਼ੈਸਲਾ
Thursday, Nov 17, 2022 - 05:26 PM (IST)
ਨਵੀਂ ਦਿੱਲੀ - ਐਲਪੀਜੀ ਖਪਤਕਾਰਾਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਹੁਣ ਤੁਹਾਨੂੰ ਘਰੇਲੂ ਸਿਲੰਡਰ ਦੀ ਡਿਲੀਵਰੀ ਲਈ ਕਈ ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਐਲਪੀਜੀ ਸਿਲੰਡਰ ਜਲਦੀ ਹੀ QR ਕੋਡ(ਤਤਕਾਲ ਜਵਾਬ ਕੋਡ) ਦੇ ਨਾਲ ਆਉਣਗੇ, ਜਿਸ ਨਾਲ ਘਰੇਲੂ ਸਿਲੰਡਰ ਦੀ ਡਿਲੀਵਰੀ ਅਤੇ ਸੰਬੰਧਿਤ ਸਹੂਲਤਾਂ ਲੈਣ ਵਿੱਚ ਮਦਦ ਮਿਲੇਗੀ। ਗੈਸ ਚੋਰੀ ਨੂੰ ਰੋਕਣ ਦੇ ਨਾਲ, ਇਹ ਵਿਸ਼ੇਸ਼ਤਾ ਗੈਸ ਲੀਕ ਅਤੇ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਵਿੱਚ ਵੀ ਉਪਯੋਗੀ ਹੋਵੇਗੀ। ਇਸ ਤੋਂ ਇਲਾਵਾ, QR ਕੋਡ ਵਿੱਚ ਇਹ ਵੀ ਜਾਣਕਾਰੀ ਹੋਵੇਗੀ ਕਿ ਸਿਲੰਡਰ ਨੂੰ ਕਿੰਨੀ ਵਾਰ ਰਿਫਿਊਲ ਕੀਤਾ ਗਿਆ ਹੈ, ਇਹ ਕਿੱਥੇ ਕੀਤਾ ਗਿਆ ਹੈ, ਸੁਰੱਖਿਆ ਟੈਸਟ ਕਿਵੇਂ ਹੋਇਆ ਹੈ ਆਦਿ। ਇਸ ਨਾਲ ਗਾਹਕ ਸੇਵਾ ਵੀ ਆਸਾਨ ਹੋ ਜਾਵੇਗੀ।
ਇਹ ਵੀ ਪੜ੍ਹੋ : Jeff Bezos ਦਾਨ ਕਰਨਗੇ ਆਪਣੀ ਜਾਇਦਾਦ, ਮੰਦੀ ਦੀ ਆਹਟ ਦਰਮਿਆਨ ਲੋਕਾਂ ਨੂੰ ਦਿੱਤੀ ਇਹ ਸਲਾਹ
Fueling Traceability!
— Hardeep Singh Puri (@HardeepSPuri) November 16, 2022
A remarkable innovation - this QR Code will be pasted on existing cylinders & welded on new ones - when activated it has the potential to resolve several existing issues of pilferage, tracking & tracing & better inventory management of gas cylinders. pic.twitter.com/7y4Ymsk39K
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ 'ਐਲਪੀਜੀ ਵੀਕ 2022' ਦੌਰਾਨ ਬੁੱਧਵਾਰ ਨੂੰ ਇਸ ਨਵੀਂ ਵਿਸ਼ੇਸ਼ਤਾ ਨੂੰ ਲਾਂਚ ਕੀਤਾ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, "ਈਂਧਨ ਨੂੰ ਟਰੇਸ ਕਰਨ ਦਾ ਤਰੀਕਾ! ਜ਼ਬਰਦਸਤ ਨਵੀਨਤਾ - ਇਹ QR ਕੋਡ ਪਹਿਲਾਂ ਤੋਂ ਵਰਤੋਂ ਵਿੱਚ ਆਉਣ ਵਾਲੇ ਗੈਸ ਸਿਲੰਡਰਾਂ 'ਤੇ ਚਿਪਕਾਇਆ ਜਾਵੇਗਾ, ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵੇਂ ਸਿਲੰਡਰਾਂ ਵਿੱਚ ਵੇਲਡ ਕੀਤਾ ਜਾਵੇਗਾ। ਜਦੋਂ ਇਹ ਐਕਟੀਵੇਟ ਕੀਤੇ ਜਾਣਗੇ ਤਾਂ ਇਹ ਗੈਸ ਚੋਰੀ ਅਤੇ ਟ੍ਰਸਿੰਗ ਦੇ ਨਾਲ ਸਿਲੰਡਰ ਦੀ ਇਨਵੈਂਟਰੀ ਮੈਨੇਜਮੈਂਟ ਵਰਗੀਆਂ ਸਮੱਸਿਆਵਾਂ ਦਾ ਹੱਲ ਵੀ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ 'ਚ ਹੁਣ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰਾਂ 'ਤੇ QR ਕੋਡ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਡਿਜੀਟਲ ਕਰੰਸੀ ਦੀ ਸ਼ੁਰੂਆਤ ਲਈ RBI ਨੇ ਕੀਤੀ ਇਨ੍ਹਾਂ ਬੈਂਕਾਂ ਦੀ ਚੋਣ, ਜਾਣੋ ਕੀ ਹੋਣਗੇ ਫ਼ਾਇਦੇ
ਕਿਵੇਂ ਕੰਮ ਕਰੇਗਾ QR ਕੋਡ
ਗੈਸ ਸਿਲੰਡਰ 'ਤੇ ਇਸ QR ਕੋਡ ਨਾਲ ਜਾਰੀ ਹੋਣ ਤੋਂ ਬਾਅਦ ਇਸ ਦੀ ਟਰੈਕਿੰਗ ਆਸਾਨ ਹੋ ਜਾਵੇਗੀ। ਪਹਿਲਾਂ ਇਹ ਪਤਾ ਲਗਾਉਣਾ ਆਸਾਨ ਨਹੀਂ ਹੁੰਦਾ ਸੀ ਕਿ ਤੁਹਾਨੂੰ ਕਿਹੜਾ ਸਿਲੰਡਰ ਮਿਲਿਆ, ਕਿਸ ਡੀਲਰ ਤੋਂ ਇਹ ਕਿੱਥੋਂ ਮਿਲਿਆ, ਕਿਸ ਡਿਲੀਵਰੀਮੈਨ ਨੇ ਡਿਲੀਵਰ ਕੀਤਾ, ਆਦਿ। ਜੇਕਰ ਗੈਸ ਚੋਰੀ ਹੁੰਦੀ ਹੈ, ਕਿਉਂਕਿ ਇਸ ਦਾ ਪਤਾ ਲਗਾਉਣਾ ਆਸਾਨ ਹੋਵੇਗਾ ਕਿ ਸਿਲੰਡਰ ਕਿੱਥੇ ਗਿਆ ਅਤੇ ਇਹ ਜੋਖਮ ਵੀ ਘੱਟ ਜਾਵੇਗਾ।
ਇਹ ਵੀ ਪੜ੍ਹੋ : ਬਿਊਟੀ ਅਤੇ ਪਰਸਨਲ ਕੇਅਰ ਕਾਰੋਬਾਰ ’ਚ ਐਂਟਰੀ ਕਰੇਗਾ ਟਾਟਾ, ਨਵੀਂ ਤਕਨੀਕ ਲੈ ਕੇ ਆ ਰਿਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।