ਪਹਿਲੀ ਵਾਰ ''ਗੈਸ ਚੈਂਬਰ'' ਬਣਿਆ ਪੰਜਾਬ, ਪਟਿਆਲਾ ਰਿਹਾ ਸਭ ਤੋਂ ਵੱਧ ਪ੍ਰਦੂਸ਼ਿਤ

12/31/2019 4:59:08 PM

ਨਵੀਂ ਦਿੱਲੀ— ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਅਤੇ ਹਰਿਆਣਾ 'ਚ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਪਰਾਲੀ ਨੂੰ ਵੱਡੇ ਪੱਧਰ 'ਤੇ ਅੱਗ ਲਾਈ ਗਈ। ਜਿਸ ਕਾਰਨ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਦੇ ਘੇਰੇ 'ਚ ਆ ਗਏ, ਕਿਉਂਕਿ ਪਰਾਲੀ ਸਾੜਨ ਨਾਲ ਧੂੰਆਂ ਬਹੁਤ ਜ਼ਿਆਦਾ ਹੋ ਜਾਂਦਾ ਹੈ। ਸਾਫ ਹਵਾ ਦੇ ਵਿਚ ਪ੍ਰਦੂਸ਼ਿਤ ਧੂੰਆਂ ਘੁਲਣ ਕਰ ਕੇ ਸਾਹ ਲੈਣਾ ਔਖਾ ਹੋ ਗਿਆ ਸੀ। ਕਿਸਾਨਾਂ 'ਤੇ ਮਾਮਲੇ ਵੀ ਦਰਜ ਹੋਏ, ਤਾਂ ਕਿ ਉਹ ਪਰਾਲੀ ਨੂੰ ਨਾ ਸਾੜਨ। ਪਰਾਲੀ ਸਾੜਨ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਗੈਸ ਚੈਂਬਰ 'ਚ ਤਬਦੀਲ ਹੋ ਗਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ 'ਗੈਸ ਚੈਂਬਰ' ਵਿਚ ਤਬਦੀਲ ਕਰਨ ਲਈ ਗੁਆਂਢੀ ਸੂਬਿਆਂ ਖਾਸ ਤੌਰ 'ਤੇ ਹਰਿਆਣਾ ਅਤੇ ਪੰਜਾਬ 'ਚ ਪਰਾਲੀ ਸਾੜੇ ਜਾਣ ਨੂੰ ਜ਼ਿੰਮੇਵਾਰ ਠਹਿਰਾਇਆ। ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਿਤ ਹਵਾ ਨਾਲ ਦੋ-ਚਾਰ ਹੋਣਾ ਪਿਆ। ਹਾਲਾਂਕਿ ਕੇਂਦਰੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਜਿਹੇ ਦੋਸ਼ਾਂ ਨੂੰ ਖਾਰਜ ਕਰਦਾ ਰਿਹਾ ਹੈ। 

ਅਸਲੀਅਤ ਇਹ ਹੈ ਕਿ ਇਸ ਸਾਲ ਸਾੜਨ ਵਾਲੀ ਪਰਾਲੀ ਨੇ ਪੰਜਾਬ ਨੂੰ ਪਹਿਲੀ ਵਾਰ ਗੈਸ ਚੈਂਬਰ 'ਚ ਤਬਦੀਲ ਕਰ ਦਿੱਤਾ। ਇਸ ਵਾਰ ਝੋਨੇ ਦੇ ਸੀਜ਼ਨ ਦੀ ਕਟਾਈ ਤੋਂ ਬਾਅਦ ਪਟਿਆਲਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋਇਆ। ਇੱਥੇ ਏਅਰ ਕੁਆਲਿਟੀ ਇੰਡੈਕਸ (ਏ. ਕਊ. ਆਈ.) 903 ਦਰਜ ਕੀਤਾ ਗਿਆ। ਇਸ ਅੰਕੜੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਉਦਯੋਗਿਕ ਨਗਰੀ ਲੁਧਿਆਣਾ ਦੂਜੇ ਅਤੇ ਬਠਿੰਡਾ ਤੀਜੇ ਨੰਬਰ 'ਤੇ ਰਹੇ। ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਕਰੀਬ 8,514 ਕਿਸਾਨਾਂ 'ਤੇ ਪਰਾਲੀ ਸਾੜਨ ਦੇ ਦੋਸ਼ 'ਚ ਮਾਮਲੇ ਦਰਜ ਹੋਏ।


Tanu

Content Editor

Related News