ਦਿੱਲੀ ਹਵਾਈ ਅੱਡੇ ''ਤੇ 2.1 ਕਰੋੜ ਰੁਪਏ ਦਾ ਗਾਂਜਾ ਜ਼ਬਤ, ਇਕ ਯਾਤਰੀ ਗ੍ਰਿਫਤਾਰ

Saturday, Jun 06, 2026 - 04:47 PM (IST)

ਦਿੱਲੀ ਹਵਾਈ ਅੱਡੇ ''ਤੇ 2.1 ਕਰੋੜ ਰੁਪਏ ਦਾ ਗਾਂਜਾ ਜ਼ਬਤ, ਇਕ ਯਾਤਰੀ ਗ੍ਰਿਫਤਾਰ

ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੈਂਕਾਕ ਤੋਂ ਆ ਰਹੇ ਇਕ ਭਾਰਤ ਯਾਤਰੀ ਕੋਲੋਂ 6 ਕਿਲੋਗ੍ਰਾਮ ਤੋਂ ਵਧੇਰੇ ਸ਼ੱਕੀ 'ਹਾਈਡ੍ਰੋਪੋਨਿਕ' ਗਾਂਜਾ ਬਰਾਮਦ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ 2.1 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਦੇ ਖਿਲਾਸ਼ ਐੱਨਡੀਪੀਐੱਸ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਹਾਈਡ੍ਰੋਪੋਨਿਕ, ਗਾਂਜੇ ਦੀ ਇਕ ਉੱਚ ਸਮਰੱਥਾ ਵਾਲੀ ਕਿਸਮ ਹੈ, ਜਿਸ ਨੂੰ ਮਿੱਟੀ ਦੀ ਬਜਾਏ ਪੋਸ਼ਕ ਤੱਤਾਂ ਨਾਲ ਭਰਪੂਰ ਪਾਣੀ ਵਿਚ ਉਗਾਇਆ ਜਾਂਦਾ ਹੈ। ਇਕ ਅਧਿਕਾਰਿਕ ਬਿਆਨ ਮੁਤਾਬਕ ਯਾਤਰੀ ਤਿਨ ਜੂਨ ਨੂੰ ਬੈਂਕਾਕ ਤੋਂ ਦਿੱਲੀ ਪਹੁੰਚਿਆ ਸੀ ਤੇ ਉਸ ਦੇ ਅਜੀਬ ਵਿਹਾਰ ਨੂੰ ਦੇਖਦਿਆਂ ਉਸ ਨੂੰ ਰੋਕਿਆ ਗਿਆ। ਬਿਆਨ ਵਿਚ ਕਿਹਾ ਗਿਆ ਕਿ ਯਾਤਰੀ ਦੇ ਸਾਮਾਨ ਦੀ ਐਕਸ ਰੇਅ ਜਾਂਚ ਦੌਰਾਨ ਸ਼ੱਕੀ ਚੀਜ਼ਾਂ ਦੇਖੀਆਂ ਗਈਆਂ। 

ਬਿਆਨ ਦੇ ਮੁਤਾਬਕ ਵਧੇਰੇ ਜਾਂਚ ਤੋਂ ਬਾਅਦ ਛੇ ਇਕੋ ਜਿਹੇ ਸੀਲਬੰਦ ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਗਾਂਜਾ ਹੋਣ ਦਾ ਸ਼ੱਕ ਸੀ ਤੇ ਇਨ੍ਹਾਂ ਪੈਕਟਾਂ ਦਾ ਭਾਰ 6.020 ਕਿਲੋਗ੍ਰਾਮ ਸੀ। ਬਿਆਨ ਵਿਚ ਕਿਹਾ ਗਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦਾ ਬਾਜ਼ਾਰ ਵਿਚ ਮੁੱਲ 2.1 ਕੋਰੜ ਰੁਪਏ ਹੈ। ਕਸਟਮ ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦਗੀ ਤੋਂ ਪਲਾ ਲੱਗਦਾ ਹੈ ਕਿ ਯਾਤਰੀ ਦੇ ਸਾਮਾਨ ਰਾਹੀਂ ਭਾਰਤ ਵਿਚ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News