ਐਨਕਾਊਂਟਰ ਦੇ ਡਰ ਤੋਂ ਮਹਾਕਾਲ ਦੇ ਦਰਬਾਰ ''ਚ ਆਇਆ ਸੀ ਵਿਕਾਸ ਦੁਬੇ, ਤਸਵੀਰ ਵੀ ਖਿੱਚਵਾਈ

07/09/2020 1:05:00 PM

ਉੱਜੈਨ— ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਸ ਮੁਲਾਜ਼ਮਾਂ ਦਾ ਕਤਲ ਕਰਨ ਵਾਲਾ ਮੁੱਖ ਦੋਸ਼ੀ ਵਿਕਾਸ ਦੁਬੇ ਆਖਰਕਾਰ 7 ਦਿਨਾਂ ਬਾਅਦ ਪੁਲਸ ਦੀ ਗ੍ਰਿਫ਼ਤ ਵਿਚ ਆਇਆ। ਇਸ ਬਦਮਾਸ਼ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਸਥਿਤ ਮਹਾਕਾਲ ਦੇ ਮੰਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਦਰ 'ਚ ਦਾਖ਼ਲ ਹੋਣ ਮਗਰੋਂ ਉਸ ਨੇ ਮੰਦਰ 'ਚ ਬਕਾਇਆ ਤਸਵੀਰ ਵੀ ਖਿੱਚਵਾਈ। ਤਸਵੀਰ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 8 ਪੁਲਸ ਮੁਲਾਜ਼ਮਾਂ ਦੇ ਕਾਤਲ ਵਿਕਾਸ ਦੇ ਚਿਹਰੇ 'ਤੇ ਜ਼ਰਾ ਜਿੰਨਾ ਵੀ ਡਰ ਨਹੀਂ ਸੀ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕਿਵੇਂ ਉਹ ਮੰਦਰ ਅੰਦਰ ਆਇਆ ਹੋਵੇਗਾ। ਇਸ ਪੂਰੇ ਵਾਕਿਆ ਨੂੰ ਮਹਾਕਾਲ ਮੰਦਰ ਦੇ ਪੁਜਾਰੀ ਨੇ ਦੱਸਿਆ ਹੈ।

ਇਹ ਵੀ ਪੜ੍ਹੋ: ਕਾਨਪੁਰ ਪੁਲਸ ਕਤਲਕਾਂਡ: ਪੁਲਸ ਨੂੰ ਮਿਲੀ ਵੱਡੀ ਸਫਲਤਾ, ਬਦਮਾਸ਼ ਵਿਕਾਸ ਦੁਬੇ ਗ੍ਰਿਫ਼ਤਾਰ

PunjabKesari

ਮਹਾਕਾਲ ਮੰਦਰ ਦੇ ਪੁਜਾਰੀ ਆਸ਼ੀਸ਼ ਨੇ ਦੱਸਿਆ ਕਿ ਐਨਕਾਊਂਟਰ ਦੇ ਡਰ ਤੋਂ ਵਿਕਾਸ ਦੁਬੇ ਮਹਾਕਾਲ ਦੇ ਦਰਬਾਰ ਆਇਆ ਸੀ। ਮੰਦਰ ਕੰਪਲੈਕਸ ਵਿਚ ਵਿਕਾਸ ਦੁਬੇ ਭਗਵਾਨ ਮਹਾਕਾਲ ਨੂੰ ਪ੍ਰਾਰਥਨਾ ਕਰਨ ਆਇਆ ਸੀ ਕਿ ਉਸ ਦੀ ਅਕਾਲ ਮੌਤ ਨਾ ਹੋਵੇ। ਪੁਜਾਰੀ ਨੇ ਅੱਗੇ ਦੱਸਿਆ ਕਿ ਮੰਦਰ ਕੰਪਲੈਕਸ ਵਿਚ ਤਾਇਨਾਤ ਸੁਰੱਖਿਆ ਕਾਮਿਆਂ ਨੂੰ ਲੱਗਾ ਕਿ ਇਸ ਸ਼ਖਸ ਦੀ ਸ਼ਕਲ ਕਾਨਪੁਰ ਦੇ ਅਪਰਾਧੀ ਵਿਕਾਸ ਦੁਬੇ ਨਾਲ ਮਿਲਦੀ-ਜੁਲਦੀ ਹੈ, ਤਾਂ ਉਨ੍ਹਾਂ ਨੇ ਸ਼ੱਕ ਹੋਣ 'ਤੇ ਉਸ ਨੂੰ ਫੜ੍ਹ ਲਿਆ। ਉਸ ਤੋਂ ਬਾਅਦ ਪੁਲਸ ਚੌਕੀ 'ਚ ਇਸ ਬਾਬਤ ਸੂਚਨਾ ਦਿੱਤੀ ਗਈ। ਪੁਜਾਰੀ ਮੁਤਾਬਕ ਇਹ ਪੂਰਾ ਮਾਮਲਾ ਸਵੇਰੇ ਕਰੀਬ 9 ਵਜੇ ਦੇ ਕਰੀਬ ਦਾ ਹੈ। ਵਿਕਾਸ ਦੁਬੇ 250 ਰੁਪਏ ਦੀ ਰਸੀਦ ਕਟਵਾ ਕੇ ਮੰਦਰ 'ਚ ਦਾਖ਼ਲ ਹੋਇਆ ਸੀ। ਓਧਰ ਵਿਕਾਸ ਦੁਬੇ ਨੂੰ ਗ੍ਰਿਫ਼ਤ 'ਚ ਲੈਣ ਵਾਲੇ ਸੁਰੱਖਿਆ ਕਾਮਿਆਂ ਨੇ ਦੱਸਿਆ ਕਿ ਫੜ੍ਹੇ ਜਾਣ 'ਤੇ ਵਿਕਾਸ ਨੇ ਦੌੜਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗਾ ਕਿ ਉਹ ਕਾਨਪੁਰ ਵਾਲਾ ਵਿਕਾਸ ਦੁਬੇ ਹੈ। ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਮਹਾਕਾਲ ਮੰਦਰ ਵਿਚ ਸਾਉਣ 'ਚ ਰੋਜ਼ਾਨਾ ਕਰੀਬ 7-8फਲੋਕ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਕਾਸ ਦੁਬੇ ਨੂੰ ਜਿਨ੍ਹਾਂ ਸੁਰੱਖਿਆ ਕਰਮੀਆਂ ਨੇ ਫੜ੍ਹਿਆ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ। 


PunjabKesari
ਓਧਰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਫ ਕੀਤਾ ਕਿ ਮੱਧ ਪ੍ਰਦੇਸ਼ ਪੁਲਸ ਨੇ ਵਿਕਾਸ ਦੁਬੇ ਨੂੰ ਹਿਰਾਸਤ 'ਚ ਲੈ ਲਿਆ ਹੈ। ਉਹ ਹੁਣ ਸਾਡੀ ਹਿਰਾਸਤ ਵਿਚ ਹੈ। ਜਦੋਂ ਮਿਸ਼ਰਾ ਤੋਂ ਸਵਾਲ ਕੀਤਾ ਗਿਆ ਕਿ ਕੀ ਮਹਾਕਾਲ ਮੰਦਰ 'ਚ ਗ੍ਰਿਫ਼ਤਾਰੀ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਮੰਦਰ ਦੇ ਬਾਹਰ, ਅੰਦਰ ਨੂੰ ਵਿਚ ਨਾ ਲਿਆਓ ਪਰ ਉੱਜੈਨ ਵਿਚ ਗ੍ਰਿਫ਼ਤਾਰੀ ਹੋਈ ਹੈ। ਮੱਧ ਪ੍ਰਦੇਸ਼ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਮਿਸ਼ਰਾ ਨੇ ਦੱਸਿਆ ਕਿ ਵਾਰਦਾਤ ਹੋਣ ਤੋਂ ਬਾਅਦ ਹੀ ਅਸੀਂ ਮੱਧ ਪ੍ਰਦੇਸ਼ ਪੁਲਸ ਨੂੰ ਅਲਰਟ ਕੀਤਾ ਹੋਇਆ ਸੀ ਅਤੇ ਇਸ ਮਾਮਲੇ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ।


Tanu

Content Editor

Related News