ਲੰਡਨ ''ਚ ਬੈਠੇ ਗੈਂਗਸਟਰ ਨੇ ਲਈ ਨਫੇ ਸਿੰਘ ਰਾਠੀ ਦੇ ਕਤਲ ਦੀ ਜ਼ਿੰਮੇਵਾਰੀ, ਸ਼ਰੇਆਮ ਮਾਰੀਆਂ ਗਈਆਂ ਸੀ ਗੋਲ਼ੀਆਂ

Wednesday, Feb 28, 2024 - 11:17 PM (IST)

ਹਰਿਆਣਾ (ਪ੍ਰਵੀਨ ਧਨਖੜ): ਲੰਡਨ ਸਥਿਤ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਨੇ ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਨਫੇ ਸਿੰਘ ਰਾਠੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਸ ਨੇ ਹੀ ਨਫੇ ਸਿੰਘ ਨੂੰ ਮਰਵਾਇਆ ਹੈ। ਕਪਿਲ ਨੇ ਦੱਸਿਆ ਕਿ ਨਫੇ ਸਿੰਘ ਦੀ ਗੈਂਗਸਟਰ ਮਨਜੀਤ ਮਾਹਲ ਨਾਲ ਗੂੜ੍ਹੀ ਦੋਸਤੀ ਸੀ। ਨਫੇ ਸਿੰਘ, ਮਨਜੀਤ ਮਾਹਲ ਦੇ ਭਰਾ ਸੰਜੇ ਨਾਲ ਜਾਇਦਾਦ 'ਤੇ ਕਬਜ਼ਾ ਕਰਨ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਜੋ ਵੀ ਮੇਰੇ ਦੁਸ਼ਮਣ ਨਾਲ ਹੱਥ ਮਿਲਾਏਗਾ, ਉਸ ਦਾ ਇਹੀ ਨਤੀਜਾ ਹੋਵੇਗਾ। ਦੱਸ ਦੇਈਏ ਕਿ ਹਰਿਆਣਾ ਵਿਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ 68 ਸਾਲਾ ਸਾਬਕਾ ਵਿਧਾਇਕ ਅਤੇ ਇਨੈਲੋ ਆਗੂ ਨਫੇ ਸਿੰਘ ਰਾਠੀ ਅਤੇ ਉਸ ਦੇ ਇਕ ਸਮਰਥਕ ਦੀ ਸ਼ਰੇਆਮ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ - Big Breaking: ਕਿਸਾਨਾਂ ਨੇ ਰੁਕਵਾ ਦਿੱਤਾ ਸ਼ੁੱਭਕਰਨ ਦਾ ਪੋਸਟਮਾਰਟਮ, ਹਸਪਤਾਲ 'ਚ ਹੋ ਗਿਆ ਹੰਗਾਮਾ (ਵੀਡੀਓ)

 

PunjabKesari

ਉਸ ਨੇ ਆਪਣੀ ਪੋਸਟ ਵਿਚ ਕਿਹਾ ਕਿ ਰਾਠੀ ਨੇ ਮੇਰੇ ਜੀਜਾ ਅਤੇ ਮੇਰੇ ਦੋਸਤਾਂ ਦੇ ਕਤਲ ਵਿਚ ਮਨਜੀਤ ਮਾਹਲ ਦਾ ਸਾਥ ਦਿੱਤਾ ਸੀ। ਮੈਂ ਉਨ੍ਹਾਂ ਦੀ ਦੋਸਤੀ ਦੀ ਇਕ ਫੋਟੋ ਪਾ ਰਿਹਾ ਹਾਂ, ਜੋ ਵੀ ਮੇਰੇ ਦੁਸ਼ਮਣਾਂ ਦਾ ਸਮਰਥਨ ਕਰੇਗਾ, ਮੈਂ ਉਸ ਦੇ ਦੁਸ਼ਮਣਾਂ ਦਾ ਸਮਰਥਨ ਕਰਾਂਗਾ ਅਤੇ ਪੂਰੀਆਂ 50 ਗੋਲ਼ੀਆਂ ਉਸ ਦਾ ਇੰਤਜ਼ਾਰ ਕਰਨਗੀਆਂ। ਉਸ ਕਿਹਾ ਕਿ ਸਾਰਾ ਬਹਾਦਰਗੜ੍ਹ ਜਾਣਦਾ ਹੈ ਕਿ ਸੱਤਾ ਵਿੱਚ ਰਹਿੰਦਿਆਂ ਨਫੇ ਸਿੰਘ ਨੇ ਕਿੰਨੇ ਲੋਕਾਂ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਅਤੇ ਕਤਲ ਕੀਤੇ, ਕਿਸੇ ਨੂੰ ਕੁਝ ਨਹੀਂ ਭੁੱਲਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਮੇਰੇ ਸਾਲੇ ਅਤੇ ਮੇਰੇ ਦੋਸਤਾਂ ਦੇ ਕਤਲ 'ਤੇ ਇੰਨੀ ਸਰਗਰਮ ਹੁੰਦੀ ਤਾਂ ਮੈਨੂੰ ਅਜਿਹਾ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ। ਹਾਲਾਂਕਿ ਪੋਸਟ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਸ ਇਸ ਪੋਸਟ ਦੀ ਜਾਂਚ ਕਰ ਰਹੀ ਹੈ। 

PunjabKesari

ਹਮਲਾਵਰਾਂ ਨੇ ਕਰੀਬ 50 ਰਾਊਂਡ ਕੀਤੇ ਫਾਇਰ

ਨਫੇ ਸਿੰਘ ਦੇ ਕਤਲ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ ਅਤੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਮਲਾਵਰਾਂ ਨੇ ਕਰੀਬ 50 ਰਾਉਂਡ ਫਾਇਰ ਕੀਤੇ ਅਤੇ ਇਸ ਹਮਲੇ ਵਿਚ ਨੈਫੇ ਸਿੰਘ ਅਤੇ ਉਸ ਦਾ ਇਕ ਸੁਰੱਖਿਆ ਕਰਮਚਾਰੀ ਮਾਰਿਆ ਗਿਆ ਜਦਕਿ ਤਿੰਨ ਨਿੱਜੀ ਸੁਰੱਖਿਆ ਗਾਰਡ ਵੀ ਜ਼ਖਮੀ ਹੋ ਗਏ। ਨਫੇ ਸਿੰਘ 'ਤੇ ਗੋਲ਼ੀਆਂ ਚਲਾਉਣ ਵਾਲੇ ਹਮਲਾਵਰਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਕਾਰ 'ਚ ਪੰਜ ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਦੋ ਹਮਲਾਵਰਾਂ ਦੀ ਤਸਵੀਰ ਦਿਖ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਅੰਦੋਲਨ ਵਿਚਾਲੇ ਇਕ ਹੋਰ ਕਿਸਾਨ ਦੀ ਹੋਈ ਮੌਤ, ਅੱਥਰੂ ਗੈਸ ਤੇ ਰਬੜ ਦੀਆਂ ਗੋਲ਼ੀਆਂ ਕਾਰਨ ਵਿਗੜੀ ਸੀ ਸਿਹਤ

ਕੌਣ ਹੈ ਗੈਂਗਸਟਰ ਕਪਿਲ ਸਾਂਗਵਾਨ?

ਗੈਂਗਸਟਰ ਕਪਿਲ ਸਾਂਗਵਾਨ 'ਤੇ ਦਿੱਲੀ 'ਚ ਭਾਜਪਾ ਕਿਸਾਨ ਮੋਰਚਾ ਦੇ ਅਹੁਦੇਦਾਰ ਸੁਰਿੰਦਰ ਮਟਿਆਲਾ ਦੇ ਕਤਲ ਦਾ ਦੋਸ਼ ਹੈ। ਪੁਲਸ ਸੂਤਰਾਂ ਅਨੁਸਾਰ ਸਾਂਗਵਾਨ ਭਾਰਤ ਤੋਂ ਭੱਜ ਗਿਆ ਸੀ ਅਤੇ ਫਰਜ਼ੀ ਪਾਸਪੋਰਟ 'ਤੇ ਸਾਲ 2020 'ਚ ਯੂ.ਕੇ. ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਫਿਲਹਾਲ ਉਸ ਦਾ ਮਾਮਲਾ ਇੰਟਰਪੋਲ ਕੋਲ ਹੈ। ਪਰ ਇਹ ਵੀ ਸੱਚ ਹੈ ਕਿ ਉਹ ਬਰਤਾਨੀਆ ਵਿਚ ਬੈਠ ਕੇ ਭਾਰਤ ਵਿਚ ਜੁਰਮ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News