ਡੇਢ ਲੱਖ ਦਾ ਇਨਾਮੀ ਬਦਮਾਸ਼ ਲਾਲੂ ਯਾਦਵ ਪੁਲਸ ਮੁਕਾਬਲੇ ''ਚ ਢੇਰ, 85 ਮਾਮਲਿਆਂ ''ਚ ਸੀ ਵਾਂਟੇਡ

Wednesday, Apr 28, 2021 - 11:21 AM (IST)

ਡੇਢ ਲੱਖ ਦਾ ਇਨਾਮੀ ਬਦਮਾਸ਼ ਲਾਲੂ ਯਾਦਵ ਪੁਲਸ ਮੁਕਾਬਲੇ ''ਚ ਢੇਰ, 85 ਮਾਮਲਿਆਂ ''ਚ ਸੀ ਵਾਂਟੇਡ

ਮਊ- ਉੱਤਰ ਪ੍ਰਦੇਸ਼ ਦੇ ਮਊ 'ਚ ਪੁਲਸ ਨੇ ਬੁੱਧਵਾਰ ਦੀ ਸਵੇਰ ਡੇਢ ਲੱਖ ਦੇ ਇਨਾਮੀ ਬਦਮਾਸ਼ ਲਾਲੂ ਯਾਦਵ ਨੂੰ ਮਾਰ ਦਿੱਤਾ। ਕਰੀਬ 85 ਮਾਮਲਿਆਂ 'ਚ ਵਾਂਟੇਡ ਲਾਲੂ ਯਾਦਵ ਨੂੰ ਪੁਲਸ ਨੇ ਸਰਾਏਲਖੰਸੀ ਥਾਣਾ ਖੇਤਰ ਦੇ ਭੰਵਰੇਪੁਰ ਪਿੰਡ ਦੇ ਸਾਹਮਣੇ ਮੁਕਾਬਲੇ 'ਚ ਮਾਰਿਆ। ਪੁਲਸ ਸੁਪਰਡੈਂਟ ਸੁਸ਼ੀਲ ਘੁਲੇ ਅਨੁਸਾਰ ਲਾਲੂ ਯਾਦਵ 'ਤੇ 85 ਮੁਕੱਦਮੇ ਸਨ, ਜਿਨ੍ਹਾਂ 'ਚ ਸਭ ਤੋਂ ਅਹਿਮ ਮੁਕੱਦਮਾ ਜੌਨਪੁਰ 'ਚ ਇਕ ਸਰਾਫ਼ਾ ਵਪਾਰੀ ਤੋਂ 2 ਕਰੋੜ ਦੀ ਲੁੱਟ ਦਾ ਸੀ। ਮਿਰਜਾਪੁਰ ਅਤੇ ਵਾਰਾਣਸੀ 'ਚ ਸੁਨਾਰ ਨਾਲ ਲੁੱਟ ਅਤੇ ਕਤਲ ਦਾ ਮਾਮਲਾ ਦਰਜ ਹੈ। 

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਇਸ ਤੋਂ ਇਲਾਵਾ ਲਾਲੂ ਮਊ 'ਚ ਆਰ.ਟੀ.ਆਈ. ਵਰਕਰ ਬਾਲਮੁਕੁੰਦ ਦੇ ਕਤਲ 'ਚ ਵਾਂਟੇਡ ਸੀ। ਭਦੋਹੀ 'ਚ ਕੈਸ਼ ਵੈਨ ਤੋਂ 30 ਲੱਖ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇੱਥੇ ਗਾਰਡ ਨੂੰ ਗੋਲੀ ਮਾਰੀ ਗਈ ਸੀ। ਪੁਲਸ ਸੁਪਰਡੈਂਟ ਅਨੁਸਾਰ ਲਾਲੂ ਯਾਦਵ ਆਪਣੇ ਘਰ ਪੇਂਡੂ ਪੰਚਾਇਤ ਚੋਣਾਂ ਦੇ ਮਕਸਦ ਨਾਲ ਆ ਰਿਹਾ ਸੀ। ਇਸ ਵਿਚ ਸਵਾਟ ਟੀਮਅਤੇ ਸਰਾਏਲਖੰਸੀ ਇੰਚਾਰਜ ਨੂੰ ਘਟਨਾ ਦੀ ਸੂਚਨਾ ਮਿਲੀ। ਪੁਲਸ ਸੁਪਰਡੈਂਟ ਅਤੇ ਐਡੀਸ਼ਨਲ ਪੁਲਸ ਸੁਪਰਡੈਂਟ ਨੇ ਮੁਕਾਬਲੇ ਦੀ ਕਮਾਨ ਸੰਭਾਲੀ। ਘਟਨਾ ਕਰੀਬ 3.45 ਵਜੇ ਦੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਲੂ ਨਾਲ ਇਕ ਵਿਅਕਤੀ ਹੋਰ ਸੀ, ਉਹ ਦੌੜ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਲਾੜੇ ਨੇ ਕਰਵਾਇਆ ਵਿਆਹ, ਲਾੜੀ ਸਮੇਤ ਸੱਤ ਫੇਰੇ ਕਰਵਾਉਣ ਲਈ ਪੰਡਤ ਨੇ ਪਹਿਨੀ PPE ਕਿੱਟ


author

DIsha

Content Editor

Related News