ਗੈਂਗਰੇਪ ਦੋਸ਼ੀਆਂ ਨੂੰ ਪੰਚਾਇਤ ਨੇ ਦਿੱਤੀ 5-5 ਜੁੱਤੀਆਂ ਮਾਰਨ ਦੀ ਸਜ਼ਾ, ਦੁਖੀ ਪੀੜਤਾ ਨੇ ਕੀਤੀ ਖੁਦਕੁਸ਼ੀ

Monday, Apr 27, 2020 - 03:06 PM (IST)

ਅਲੀਗੜ- ਉੱਤਰ ਪ੍ਰਦੇਸ਼ ਦੇ ਅਲੀਗੜ ਜ਼ਿਲੇ 'ਚ ਰੇਪ ਪੀੜਤਾ ਨੇ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਦੱਸਿਆ ਗਿਆ ਕਿ ਪਿੰਡ ਦੀ ਪੰਚਾਇਤ ਨੇ ਰੇਪ ਦੇ ਦੋਸ਼ੀਆਂ ਦਾ ਮੂੰਹ ਕਾਲਾ ਕਰ ਕੇ ਉਨਾਂ ਨੂੰ 5-5 ਜੁੱਤੀਆਂ ਮਾਰ ਕੇ ਮਾਮਲਾ ਰਫਾ-ਦਫਾ ਕਰਵਾ ਦਿੱਤਾ ਸੀ। ਪੀੜਤਾ ਨੇ ਇਸ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਮਾਮਲਾ ਜ਼ਿਲੇ ਦੇ ਦਾਦੋਂ ਥਾਣਾ ਇਲਾਕੇ ਦੇ ਪਿੰਡ ਸਿਧੌਲੀ ਦਾ ਹੈ। ਖੁਦਕੁਸ਼ੀ ਦਾ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਹਰਕਤ 'ਚ ਆਈ ਅਤੇ ਗੈਂਗਰੇਪ ਦਾ ਮੁਕੱਦਮਾ ਦਰਜ ਕਰ ਕੇ ਨਾਮਜ਼ਦ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

23 ਮਾਰਚ ਨੂੰ ਹੋਇਆ ਸੀ ਗੈਂਗਰੇਪ
ਪੁਲਸ ਅਨੁਸਾਰ ਪਿੰਡ ਸਿਧੌਲੀ ਦੀ 17 ਸਾਲਾ ਕੁੜੀ 23 ਮਾਰਚ ਦੀ ਸ਼ਾਮ ਟਾਇਲਟ ਲਈ ਖੇਤ 'ਚ ਗਈ ਸੀ। ਇਸ ਦੌਰਾਨ ਪਿੰਡ ਦੇ ਵਿਨੋਦ ਅਤੇ ਸ਼ਿਸ਼ੂਪਾਲ ਨੇ ਕੁੜੀ ਨੂੰ ਫੜ ਲਿਆ ਅਤੇ ਉਸ ਨੂੰ ਖਿੱਚ ਕੇ ਖੇਤ 'ਚ ਲੈ ਗਏ। ਦੋਹਾਂ ਨੇ ਕੁੜੀ ਨਾਲ ਗੈਂਗਰੇਪ ਕੀਤਾ। ਕੁੜੀ ਨੇ ਘਟਨਾ ਦੀ ਜਾਣਕਾਰੀ ਘਰ ਪਹੁੰਚ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ। ਪੀੜਤਾ ਅਤੇ ਦੋਸ਼ੀਅਂ ਦੇ ਇਕ ਹੀ ਜਾਤੀ ਦੇ ਹੋਣ ਕਾਰਨ ਘਟਨਾ ਦੇ ਸੰਬੰਧ 'ਚ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ ਗਈ।

ਪੰਚਾਇਤ ਨੇ ਦਿੱਤੀ ਸੀ 5-5 ਜੁੱਤੀਆਂ ਮਾਰਨ ਦੀ ਸਜ਼ਾ
ਬੀਤੀ 25 ਮਾਰਚ ਨੂੰ ਬਿਰਾਦਰੀ ਦੇ ਲੋਕਾਂ ਅਤੇ ਦੋਸ਼ੀਆਂ ਦੇ ਪਰਿਵਾਰ ਵਾਲਿਆਂ ਨੇ ਪੰਚਾਇਤ ਬੁਲਾਈ। ਪੰਚਾਇਤ 'ਚ ਦੋਹਾਂ ਦੋਸ਼ੀਆਂ ਦਾ ਮੂੰਹ ਕਾਲਾ ਕਰਨ ਨਾਲ ਪੀੜਤ ਕੁੜੀ ਦੇ ਹੱਥੋਂ 5-5 ਜੁੱਤੀਆਂ ਦੋਹਾਂ ਦੋਸ਼ੀਆਂ ਨੂੰ ਮਾਰੀਆਂ ਗਈਆਂ ਅਤੇ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਗਿਆ। ਪੰਚਾਇਤ ਦੇ ਫੈਸਲੇ ਤੋਂ ਦੁਖੀ ਪੀੜਤਾ ਨੇ ਘਰ ਜਾ ਕੇ ਫਾਂਸੀ ਲਗਾ ਲਈ। ਕੁੜੀ ਦੇ ਖੁਦਕੁਸ਼ੀ ਕਰਨ 'ਤੇ ਘਟਨਾ ਦੀ ਜਾਣਕਾਰੀ ਕਿਸੇ ਪਿੰਡ ਵਾਸੀ ਨੇ ਪੁਲਸ ਨੂੰ ਦੇ ਦਿੱਤੀ।

ਦੋਵੇਂ ਦੋਸ਼ੀਆਂ ਨੂੰ ਭੇਜਿਆ ਗਿਆ ਜੇਲ
ਜਾਣਕਾਰੀ ਮਿਲਣ 'ਤੇ ਐੱਸ.ਪੀ. ਅਤੁਲ ਕੁਮਾਰ, ਸੀ.ਓ. ਅਤਰੌਲੀ ਪ੍ਰਸ਼ਾਂਤ ਸਿੰਘ ਫੋਰਸ ਅਤੇ ਫੀਲਡ ਯੂਨਿਟ ਦੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਕੁੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਪਿੰਡ ਦੇ ਸ਼ਿਸ਼ੁਪਾਲ ਅਤੇ ਵਿਨੋਦ ਵਿਰੁੱਧ ਗੈਂਗੇਰਪ ਪੋਕਸੋ ਐਕਟ 'ਚ ਰਿਪੋਰਟ ਦਰਜ ਕਰ ਕੇ ਕਾਰਵਾਈ ਕਰਦੇ ਹੋਏ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪੁਲਸ ਨੇ ਕਤਲ ਅਤੇ ਰੇਪ ਦੇ ਮਾਮਲੇ 'ਚ ਰਿਪੋਰਟ ਦਰਜ ਕਰ ਕੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਜੇਲ ਭੇਜ ਦਿੱਤਾ ਹੈ।


DIsha

Content Editor

Related News