ਪ੍ਰੇਮੀ ਦੇ ਸਾਹਮਣੇ ਨਾਬਾਲਗ ਲੜਕੀ ਨਾਲ 3 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

Monday, Jul 17, 2023 - 12:29 AM (IST)

ਪ੍ਰੇਮੀ ਦੇ ਸਾਹਮਣੇ ਨਾਬਾਲਗ ਲੜਕੀ ਨਾਲ 3 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

ਜੋਧਪੁਰ/ਜੈਪੁਰ (ਭਾਸ਼ਾ) : ਅਜਮੇਰ ਤੋਂ ਆਪਣੇ ਪੁਰਸ਼ ਮਿੱਤਰ ਨਾਲ ਦੌੜੀ 17 ਸਾਲਾ ਲੜਕੀ ਨਾਲ ਐਤਵਾਰ ਸਵੇਰੇ ਜੋਧਪੁਰ ’ਚ 3 ਨੌਜਵਾਨਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੜਕੀ ਨਾਲ ਉਸ ਦੇ ਪੁਰਸ਼ ਮਿੱਤਰ ਦੇ ਸਾਹਮਣੇ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਵੇਰੇ ਕਰੀਬ 4 ਵਜੇ ਪੁਰਾਣੇ ਜੇ. ਐੱਨ. ਵੀ. ਯੂਨੀਵਰਸਿਟੀ ਕੰਪਲੈਕਸ ਦੇ ਹਾਕੀ ਗਰਾਊਂਡ ’ਚ ਵਾਪਰੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਹਿੰਦੂ ਮੰਦਰ 'ਤੇ ਰਾਕੇਟ ਲਾਂਚਰ ਨਾਲ ਹਮਲਾ, ਹਿੰਦੂਆਂ ਦੇ ਘਰਾਂ 'ਤੇ ਵੀ ਅੰਨ੍ਹੇਵਾਹ ਫਾਇਰਿੰਗ, ਦਹਿਸ਼ਤ 'ਚ ਲੋਕ

ਜੋਧਪੁਰ ਪੁਲਸ ਡਿਪਟੀ ਕਮਿਸ਼ਨਰ ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ ਲੜਕੀ ਅਤੇ ਉਸ ਦਾ ਮਿੱਤਰ ਅਜਮੇਰ ਤੋਂ ਦੌੜ ਗਏ ਸਨ। ਉਹ ਦੋਵੇਂ ਸ਼ਨੀਵਾਰ ਰਾਤ ਕਰੀਬ ਸਾਢੇ 10 ਵਜੇ ਬੱਸ ਰਾਹੀਂ ਅਜਮੇਰ ਤੋਂ ਜੋਧਪੁਰ ਪੁੱਜੇ ਸਨ ਤੇ ਠਹਿਰਨ ਲਈ ਇਕ ਗੈਸਟ ਹਾਊਸ ’ਚ ਗਏ ਸਨ, ਜਿੱਥੇ ਉਸ ਦੇ ਸੰਚਾਲਕ ਸੁਰੇਸ਼ ਜਾਟ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ ਲੜਕੀ ਅਤੇ ਉਸ ਦੇ ਮਿੱਤਰ ਉਥੋਂ ਪਾਵਟਾ ਚੌਰਾਹਾ ਗਏ। ਜਦੋਂ ਉਹ ਚੌਰਾਹੇ ਕੋਲ ਬੈਠੇ ਸਨ, ਉਦੋਂ ਸਮੰਦਰ ਸਿੰਘ ਭਾਟੀ, ਧਰਮਪਾਲ ਸਿੰਘ ਅਤੇ ਭੱਟਮ ਸਿੰਘ (ਤਿੰਨਾਂ ਦੀ ਉਮਰ 20-22 ਸਾਲ) ਨਾਂ ਦੇ ਨੌਜਵਾਨ ਉਨ੍ਹਾਂ ਦੇ ਕੋਲ ਆਏ ਤੇ ਦੋਵਾਂ ਨੂੰ ਵਿਸ਼ਵਾਸ ’ਚ ਲੈ ਲਿਆ। ਉਨ੍ਹਾਂ ਨੇ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਦੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ : ਅਜਬ-ਗਜ਼ਬ : ਇਤਿਹਾਸ 'ਚ ਸਭ ਤੋਂ ਬਦਕਿਸਮਤ ਇਨਸਾਨ, ਜਿਸ ਨਾਲ ਵਾਪਰੀਆਂ ਬੇਹੱਦ ਅਨੋਖੀਆਂ ਘਟਨਾਵਾਂ

ਸਵੇਰੇ ਲਗਭਗ 4 ਵਜੇ ਤਿੰਨਾਂ ਨੌਜਵਾਨ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਪਹੁੰਚਾਉਣ ਦੇ ਬਹਾਨੇ ਪੁਰਾਣੇ ਜੇ. ਐੱਨ. ਵੀ. ਯੂਨੀਵਰਸਿਟੀ ਕੰਪਲੈਕਸ ’ਚ ਲੈ ਗਏ। ਉਥੇ ਲੜਕੀ ਦੇ ਪੁਰਸ਼ ਮਿੱਤਰ ਨੂੰ ਬੰਨ੍ਹ ਲਿਆ ਤੇ ਲੜਕੀ ਨਾਲ ਉਨ੍ਹਾਂ ਨੇ ਸਮੂਹਿਕ ਜਬਰ-ਜ਼ਨਾਹ ਕੀਤਾ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ 3-4 ਘੰਟੇ ਦੇ ਅੰਦਰ ਹੀ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News