ਕਾਨਪੁਰ : ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ

Saturday, Dec 07, 2019 - 06:16 PM (IST)

ਕਾਨਪੁਰ : ਗੈਂਗਰੇਪ ਪੀੜਤਾ ਨੇ ਕੀਤੀ ਖੁਦਕੁਸ਼ੀ

ਕਾਨਪੁਰ— ਉਨਾਵ ਰੇਪ ਪੀੜਤਾ ਦੀ ਮੌਤ 'ਤੇ ਪੂਰੇ ਦੇਸ਼ 'ਚ ਰੋਹ ਹੈ। ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਦਰਮਿਆਨ ਹੀ ਇਕ ਹੋਰ ਗੈਂਗਰੇਪ ਪੀੜਤਾ ਦੇ ਖੁਦਕੁਸ਼ੀ ਕਰਨ ਦੀ ਖ਼ਬਰ ਨੇ ਉੱਤਰ ਪ੍ਰਦੇਸ਼ ਵਿਚ ਹਲਚਲ ਮਚਾ ਦਿੱਤੀ ਹੈ। ਇਨਸਾਫ ਨਾ ਮਿਲਣ ਕਰ ਕੇ ਕਾਨਪੁਰ ਦੇਹਾਤ 'ਚ ਇਕ ਨਾਬਾਲਗ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਮੁਤਾਬਕ ਗੈਂਗਰੇਪ ਪੀੜਤਾ ਦੋਸ਼ੀਆਂ ਦੀਆਂ ਧਮਕੀਆਂ ਤੋਂ ਪਰੇਸ਼ਾਨ ਸੀ, ਜਿਸ ਦੇ ਚੱਲਦੇ ਉਹ ਆਪਣੀ ਭੈਣ ਨਾਲ ਰਹਿ ਰਹੀ ਸੀ, ਜਿੱਥੇ ਉਸ ਨੇ ਖੁਦ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਗੈਂਗਰੇਪ ਪੀੜਤਾ ਦੀ ਖੁਦਕੁਸ਼ੀ ਮਗਰੋਂ ਪੁਲਸ ਨੇ ਦੋ ਦੋਸ਼ੀਆਂ ਨੂੰ ਫੜ ਲਿਆ ਹੈ, ਜਦਕਿ ਇਕ ਅਜੇ ਵੀ ਫਰਾਰ ਹੈ।

ਮਾਮਲਾ ਕਾਨਪੁਰ ਦੇਹਾਤ ਦੇ ਰੂਰਾ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ। ਇੱਥੇ ਰਹਿਣ ਵਾਲੇ 3 ਨੌਜਵਾਨਾਂ ਨੇ ਬੀਤੇ ਮਹੀਨੇ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ 3 ਦਿਨ ਤਕ ਗੈਂਗਰੇਪ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਕਈ ਦਿਨਾਂ ਤੋਂ ਦੋਸ਼ੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕਰ ਰਹੀ ਸੀ। ਇਸ ਦੇ ਬਾਵਜੂਦ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ। ਇਸ ਵਜ੍ਹਾ ਤੋਂ ਪੀੜਤਾ ਪਰੇਸ਼ਾਨ ਸੀ। ਆਖਰਕਾਰ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।


author

Tanu

Content Editor

Related News