ਲਕਸ਼ਦੀਪ ਤੱਟ 'ਤੇ ਕੌਮਾਂਤਰੀ ਤਸਕਰਾਂ ਦਾ ਗਿਰੋਹ ਫੜਿਆ, 1526 ਕਰੋੜ ਦੀ ਹੈਰੋਇਨ ਬਰਾਮਦ

05/21/2022 10:29:28 AM

ਕੋਚੀ (ਭਾਸ਼ਾ)- ਭਾਰਤੀ ਏਜੰਸੀਆਂ ਨੇ ਲਕਸ਼ਦੀਪ ਤੱਟ ਤੋਂ ਕਰੀਬ 218 ਕਿਲੋ ਹੈਰੋਇਨ ਦੀ ਕਥਿਤ ਤੌਰ 'ਤੇ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੰਤਰਰਾਸ਼ਟਰੀ ਤਸਕਰਾਂ ਦੇ ਇਕ ਗਿਰੋਹ ਨੂੰ ਕਾਬੂ ਕੀਤਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1500 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਤੱਟ ਰੱਖਿਅਕ (ਆਈ.ਸੀ.ਜੀ.) ਅਤੇ ਰੈਵੇਨਿਊ ਇੰਟੈਲੀਜੈਂਸ ਵਿਭਾਗ (ਡੀ.ਆਰ.ਆਈ.) ਨੇ ਸਾਂਝੇ ਤੌਰ 'ਤੇ ਲਕਸ਼ਦੀਪ ਦੇ ਅਗਾਤੀ ਟਾਪੂ 'ਤੇ ਇਹ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਸਮੁੰਦਰੀ ਰਸਤੇ ਇਕ ਕਿਸ਼ਤੀ 'ਚੋਂ ਬਰਾਮਦ ਕੀਤੇ ਗਏ ਹਨ। ਬਾਅਦ ਵਿਚ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਡੀ.ਆਰ.ਆਈ. ਵਲੋਂ ਕਈ ਮਹੀਨਿਆਂ ਤੋਂ ਇਕੱਠੀ ਕੀਤੀ ਗਈ ਖੁਫੀਆ ਜਾਣਕਾਰੀ ਤੋਂ ਬਾਅਦ ਇਕ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਕਿ 2 ਭਾਰਤੀ ਕਿਸ਼ਤੀਆਂ ਰਾਹੀਂ ਤਾਮਿਲਨਾਡੂ ਦੇ ਤੱਟ ਤੋਂ ਮਈ ਦੇ ਦੂਜੇ/ਤੀਜੇ ਹਫ਼ਤੇ ਦੌਰਾਨ ਅਰਬ ਸਾਗਰ ਵਿਚ ਕਿਤੇ-ਕਿਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ : ਬਰੂਹਾਂ 'ਤੇ ਢੁਕਣ ਵਾਲੀ ਸੀ ਬਰਾਤ, ਅਚਾਨਕ ਮਿਲੀ ਲਾੜੀ ਦੀ ਮੌਤ ਦੀ ਖ਼ਬਰ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਬਿਆਨ ਅਨੁਸਾਰ, ਇਨ੍ਹਾਂ ਸੂਚਨਾਵਾਂ ਦੇ ਆਧਾਰ 'ਤੇ 7 ਮਈ ਨੂੰ ਆਈ.ਸੀ.ਜੀ. 'ਆਪਰੇਸ਼ਨ ਖੋਜਬੀਨ' ਦੇ ਨਾਲ ਡੀ.ਆਰ.ਆਈ. ਦੀ ਇਕ ਸੰਯੁਕਤ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਇਸ ਮੁਹਿੰਮ ਦੇ ਅਧੀਨ, ਆਈ.ਸੀ.ਜੀ. ਜਹਾਜ਼ 'ਸੁਜੀਤ' ਰਾਹੀਂ ਡੀ.ਆਰ.ਆਈ. ਅਧਿਕਾਰੀਆਂ ਨੇ ਦੇਸ਼ ਦੇ ਵਿਸ਼ੇਸ਼ ਆਰਥਿਕ ਖੇਤਰ (ਈ.ਈ.ਜ਼ੈੱਡ) ਕੋਲ ਸਖ਼ਤ ਨਜ਼ਰ ਰੱਖੀ। ਬਿਆਨ 'ਚ ਕਿਹਾ ਗਿਆ ਹੈ ਕਿ ਦੋ ਸ਼ੱਕੀ ਕਿਸ਼ਤੀਆਂ 'ਪ੍ਰਿੰਸ' ਅਤੇ 'ਲਿਟਲ ਜੀਸਸ' ਨੂੰ ਭਾਰਤ ਵੱਲ ਵਧਦੇ ਦੇਖਿਆ ਗਿਆ। ਦੋਵੇਂ ਭਾਰਤੀ ਕਿਸ਼ਤੀਆਂ ਨੂੰ 18 ਮਈ ਨੂੰ ਲਕਸ਼ਦੀਪ ਟਾਪੂ ਦੇ ਤੱਟ ਤੋਂ ਆਈ.ਸੀ.ਜੀ. ਅਤੇ ਡੀ.ਆਰ.ਆਈ. ਅਧਿਕਾਰੀਆਂ ਨੇ ਰੋਕਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਪੁੱਛਗਿੱਛ ਕਰਨ 'ਤੇ ਇਨ੍ਹਾਂ ਕਿਸ਼ਤੀਆਂ ਦੇ ਚਾਲਕ ਦਲ ਦੇ ਕੁਝ ਮੈਂਬਰਾਂ ਨੇ ਮੰਨਿਆ ਕਿ ਉਨ੍ਹਾਂ ਨੇ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਸੀ ਅਤੇ ਇਸ ਨੂੰ ਦੋਵਾਂ ਕਿਸ਼ਤੀਆਂ ਵਿਚ ਛੁਪਾ ਕੇ ਰੱਖਿਆ ਸੀ। ਕੋਸਟ ਗਾਰਡ ਦੇ ਜ਼ਿਲ੍ਹਾ ਹੈੱਡਕੁਆਰਟਰ ਕੋਚੀ ਵਿਖੇ ਦੋਵਾਂ ਕਿਸ਼ਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਇਸ ਦੌਰਾਨ ਇਕ ਕਿਲੋਗ੍ਰਾਮ ਹੈਰੋਇਨ ਦੇ 218 ਪੈਕਟ ਬਰਾਮਦ ਹੋਏ। ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1,526 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।

PunjabKesari

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News