ਸਮਰਿਤੀ ਦਾ ਰਾਹੁਲ ''ਤੇ ਤਨਜ਼, ਕਸ਼ਮੀਰ ਸਮੱਸਿਆ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ

Thursday, Jul 13, 2017 - 01:01 PM (IST)

ਸਮਰਿਤੀ ਦਾ ਰਾਹੁਲ ''ਤੇ ਤਨਜ਼, ਕਸ਼ਮੀਰ ਸਮੱਸਿਆ ਲਈ ਗਾਂਧੀ ਪਰਿਵਾਰ ਜ਼ਿੰਮੇਵਾਰ

ਨਵੀਂ ਦਿੱਲੀ— ਭਾਜਪਾ ਨੇ ਅੱਤਵਾਦ 'ਤੇ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਨ ਲਈ ਵੀਰਵਾਰ ਨੂੰ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਕਿ ਕਸ਼ਮੀਰ ਦੀਆਂ ਚੁਣੌਤੀਆਂ ਨਹਿਰੂ-ਗਾਂਧੀ ਪਰਿਵਾਰ ਦੀ ਵਿਰਾਸਤ ਹਨ ਅਤੇ ਦੇਸ਼ ਇਹ ਜਾਣਦਾ ਹੈ। ਉਨ੍ਹਾਂ ਨੇ ਕਿਹਾ,''ਛੁੱਟੀਆਂ ਤੋਂ ਆਉਣ ਤੋਂ ਬਾਅਦ ਰਾਹੁਲ ਨੇ ਮੋਦੀ 'ਤੇ ਹਮਲਾ ਬੋਲਿਆ, ਅੱਤਵਾਦੀਆਂ 'ਤੇ ਨਹੀਂ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਮਣੀਸ਼ੰਕਰ ਅੱਯਰ (ਕਾਂਗਰਸੀ ਨੇਤਾ) ਨੇ ਮੋਦੀ ਨੂੰ ਸੱਤਾ ਤੋਂ ਹਟਾਉਣ ਅਤੇ ਕਾਂਗਰਸ ਨੂੰ ਲਿਆਉਣ ਲਈ ਪਾਕਿਸਤਾਨ ਦੀ ਮਦਦ ਮੰਗੀ ਸੀ ਤਾਂ ਕੀ ਉਹ ਰਾਹੁਲ ਦਾ ਵਿਅਕਤੀਗੱਤ ਏਜੰਡਾ ਸੀ ਜਾਂ ਸਿਆਸੀ ਏਜੰਡਾ?''
ਕਾਂਗਰਸ ਨੇਤਾ ਸੰਦੀਪ ਦੀਕਸ਼ਤ ਦੇ ਬਿਆਨ ਦੇ ਸੰਦਰਭ 'ਚ ਉਨ੍ਹਾਂ ਨੇ ਕਿਹਾ ਕਿ ਜਦੋਂ ਫੌਜ ਮੁਖੀ ਨੂੰ ਗੁੰਡਾ ਕਿਹਾ ਜਾਂਦਾ ਹੈ ਤਾਂ ਉਹ ਰਾਹੁਲ ਦਾ ਵਿਅਕਤੀਗੱਤ ਏਜੰਡਾ ਸੀ ਜਾਂ ਸਿਆਸੀ? ਭਾਜਪਾ ਬੁਲਾਰੇ ਮੀਨਾਕਸ਼ੀ ਲੇਖੀ ਨੇ ਇਕ ਪੱਤਰਕਾਰ ਸੰਮੇਲਨ 'ਚ ਕਾਂਗਰਸ ਦੇ ਉਪ ਪ੍ਰਧਾਨ ਨੂੰ ਆਪਣੇ ਪਰਿਵਾਰ ਦਾ ਇਤਿਹਾਸ ਪੜ੍ਹਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ 'ਚ ਸਮੱਸਿਆ ਲਈ ਉਹ ਜ਼ਿੰਮੇਵਾਰ ਹਨ।


Related News