ਭਾਜਪਾ ਦੇ ਨਵੇਂ ਸੰਸਦੀ ਬੋਰਡ ਤੋਂ ਗਡਕਰੀ ਅਤੇ ਸ਼ਿਵਰਾਜ ਬਾਹਰ, ਇਹ ਨਵੇਂ ਚਿਹਰੇ ਸ਼ਾਮਲ

Wednesday, Aug 17, 2022 - 03:45 PM (IST)

ਭਾਜਪਾ ਦੇ ਨਵੇਂ ਸੰਸਦੀ ਬੋਰਡ ਤੋਂ ਗਡਕਰੀ ਅਤੇ ਸ਼ਿਵਰਾਜ ਬਾਹਰ, ਇਹ ਨਵੇਂ ਚਿਹਰੇ ਸ਼ਾਮਲ

ਨਵੀਂ ਦਿੱਲੀ– ਭਾਜਪਾ ਪਾਰਟੀ ਨੇ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਤੋਂ ਪਾਰਟੀ ਦੇ ਤਾਕਤਵਰ ਨੇਤਾਵਾਂ ’ਚ ਸ਼ੁਮਾਰ ਹੋਣ ਵਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਉੱਥੇ ਹੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੁਦੀਯੁਰੱਪਾ ਅਤੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਵਰਗੇ ਨੇਤਾਵਾਂ ਨੂੰ ਸੰਸਦੀ ਬੋਰਡ ’ਚ ਐਂਟਰੀ ਮਿਲੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਅੱਜ ਪਾਰਟੀ ਦੇ 11 ਮੈਂਬਰੀ ਨਵੇਂ ਸੰਸਦੀ ਬੋਰਡ ਅਤੇ 15 ਮੈਂਬਰੀ ਨਵੀਂ ਕੇਂਦਰੀ ਚੋਣ ਕਮੇਟੀ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ- ਭਾਰਤ ਨੂੰ ਨੰਬਰ-1 ਬਣਾਉਣ ਲਈ CM ਕੇਜਰੀਵਾਲ ਨੇ ਸ਼ੁਰੂ ਕੀਤੀ ‘ਮੇਕ ਇੰਡੀਆ ਨੰਬਰ ਵਨ’ ਮੁਹਿੰਮ

ਇਹ ਲੋਕ ਸੰਸਦੀ ਬੋਰਡ ’ਚ 

ਜੇ. ਪੀ. ਨੱਢਾ (ਪ੍ਰਧਾਨ), ਨਰਿੰਦਰ ਮੋਦੀ, ਰਾਜਨਾਥ ਸਿੰਘ, ਅਮਿਤ ਸ਼ਾਹ, ਬੀ. ਐੱਸ. ਯੇਦੀਯੁਰੱਪਾ, ਸਰਬਾਨੰਦ ਸੋਨੋਵਾਲ, ਕੇ. ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਰਾਸ਼ਟਰੀ ਸਕੱਤਰ ਸ਼੍ਰੀਮਤੀ ਸੁਧਾ ਯਾਦਵ, ਸੱਤਿਆਨਾਰਾਇਣ ਜਟੀਆ, ਭਾਜਪਾ ਦੇ ਸੰਗਠਨ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਸ਼ਾਮਲ ਹਨ। 
ਇਨ੍ਹਾਂ ਤੋਂ ਇਲਾਵਾ ਕੇਂਦਰੀ ਚੋਣ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਇਨ੍ਹਾਂ ’ਚ 15 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਸੰਸਦੀ ਕਮੇਟੀ ਵਾਂਗ ਚੋਣ ਕਮੇਟੀ ਦਾ ਪ੍ਰਧਾਨ ਵੀ ਜੇ. ਪੀ. ਨੱਢਾ ਨੂੰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ITBP ਦੇ ਸ਼ਹੀਦ ਜਵਾਨਾਂ ਨੂੰ ਉੱਪ ਰਾਜਪਾਲ ਸਿਨਹਾ ਨੇ ਸ਼ਰਧਾਂਜਲੀ ਮਗਰੋਂ ਦਿੱਤਾ ਮੋਢਾ, 7 ਜਵਾਨਾਂ ਨੇ ਗੁਆਈ ਜਾਨ

ਕੇਂਦਰੀ ਚੋਣ ’ਚ ਹਨ ਇਹ ਨਾਂ

ਜੇ. ਪੀ. ਨੱਢਾ, ਨਰਿੰਦਰ ਮੋਦੀ, ਰਾਜਨਾਥ ਸਿੰਘ, ਅਮਿਤ ਸ਼ਾਹ, ਬੀ. ਐੱਸ. ਯੇਦੀਯੁਰੱਪਾ, ਸਰਬਾਨੰਦ ਸੋਨੋਵਾਲ, ਕੇ. ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸੱਤਿਆਨਾਰਾਇਣ ਜਟੀਆ, ਭੁਪਿੰਦਰ ਯਾਦਵ, ਦੇਵੇਂਦਰ ਫੜਨਵੀਸ, ਓਮ ਮਾਥੁਰ, ਬੀ. ਐੱਲ. ਸੰਤੋਸ਼, ਵਨਥੀ ਸ਼੍ਰੀਨਿਵਾਸ। 

ਇਹ ਵੀ ਪੜ੍ਹੋ- ਸਿਮਰਨਜੀਤ ਮਾਨ ਵਲੋਂ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ’ਤੇ ਹੰਸ ਰਾਜ ਬੋਲੇ- ਅਜਿਹੀ ਨਫ਼ਰਤ ਪੈਦਾ ਨਾ ਕਰੋ


author

Tanu

Content Editor

Related News