G20 Summit: AI ਅਵਤਾਰ ''ਚ ਹੋਵੇਗਾ ਦੁਨੀਆ ਦੇ ਨੇਤਾਵਾਂ ਦਾ ਸਵਾਗਤ, 16 ਭਾਸ਼ਾਵਾਂ ''ਚ ਹੋਵੇਗੀ ਪੇਸ਼ਕਾਰੀ
Tuesday, Sep 05, 2023 - 07:22 PM (IST)

ਨਵੀਂ ਦਿੱਲੀ- ਨਵੀਂ ਦਿੱਲੀ 'ਚ ਆਯੋਜਿਤ ਹੋਣ ਵਾਲੇ ਜੀ-20 ਸ਼ਿਖਰ ਸੰਮੇਲਨ ਦੌਰਾਨ ਏ.ਆਈ. ਅਵਤਾਰ ਨਾਲ ਦੁਨੀਆ ਦੇ ਨੇਤਾਵਾਂ ਦਾ ਸਵਾਗਤ ਕੀਤਾ ਜਾਵੇਗਾ। ਰਿਪੋਰਟ ਮੁਤਾਬਕ, ਭਾਰਤ ਮੰਡਪਮ 'ਚ ਆਯੋਜਿਤ ਹੋਣ ਵਾਲੀ 'ਮਦਰ ਆਫ ਡੈਮੋਕ੍ਰੇਸੀ' ਪ੍ਰਦਰਸ਼ਨੀ 'ਚ ਸੂਬੇ ਦੇ ਮੁਖੀਆਂ ਅਤੇ ਹੋਰ ਚੋਟੀ ਦੇ ਨੇਤਾਵਾਂ ਦਾ ਸਵਾਗਤ ਏ.ਆਈ. ਅਵਤਾਰ ਰਾਹੀਂ ਕੀਤਾ ਜਾਵੇਗਾ। ਇਸ ਪ੍ਰਦਰਸ਼ਨੀ 'ਚ ਵੈਦਿਕ ਕਾਲ ਤੋਂ ਆਧੁਨਿਕ ਯੁੱਗ ਤਕ ਦੇ ਭਾਰਤ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਦਿਖਾਇਆ ਜਾਵੇਗਾ।
ਪ੍ਰਦਰਸ਼ਨੀ ਦੌਰਾਨ ਕੰਟੈਂਟ ਦਾ ਪ੍ਰਦਰਸ਼ਨ ਆਡੀਓ ਦੇ ਨਾਲ ਅੰਗਰੇਜੀ, ਫ੍ਰੈਂਚ ਮੰਦਾਰਿਨ, ਇਤਾਲਵੀ, ਕੋਰੀਆਈ ਅਤੇ ਜਾਪਾਨੀ ਸਣੇ 16 ਗਲੋਬਲ ਭਾਸ਼ਾਵਾਂ 'ਚ ਹੋਵੇਗਾ। ਇਸ ਪੇਸ਼ਕਾਰੀ ਨੂੰ 26 ਵੱਖ-ਵੱਖ ਇੰਟਰੈਕਟਿਵ ਸਕਰੀਨਾਂ 'ਤੇ ਦੋਹਰਾਇਆ ਜਾਵੇਗਾ।
ਪ੍ਰਦਰਸ਼ਨੀ ਖੇਤਰ 'ਚ ਸੂਬੇ ਦੇ ਮੁਖੀਾਂ ਅਤੇ ਹੋਰ ਮਹਿਮਾਨਾਂ ਦੇ ਆਗਮਨ ਦਾ ਏ.ਆਈ. ਅਵਤਾਰ ਰਾਹੀਂ ਸਵਾਗਤ ਹੋਵੇਗਾ ਅਤੇ ਪ੍ਰਦਰਸ਼ਨੀ ਦੀ ਸੰਖੇਪ ਵੀਡੀਓ ਵੀ ਦਿਖਾਈ ਜਾਵੇਗੀ। ਪੋਡੀਅਮ 'ਚ ਇਕ ਘੁੰਮਦੀ ਹੋਈ ਹੜੱਪਾ ਕਾਲ ਦੀ ਲੜਕੀ ਦਾ ਕਟਆਊਟ ਹੈ ਜੋ ਕਿ 5 ਫੁੱਟ ਉਚਾਈ ਅਤੇ 12 ਕਿਲੋਗ੍ਰਾਮ ਭਾਰਾ ਹੈ। ਇਸਨੂੰ ਕਾਂਸੀ ਨਾਲ ਤਿਆਰ ਕੀਤਾ ਗਿਆ ਹੈ। ਪ੍ਰਦਰਸ਼ਨੀ 'ਚ ਭਾਰਤ ਦੀਆਂ ਚੋਣ ਪਰੰਪਰਾਵਾਂ ਨੂੰ ਆਧੁਨਿਕ ਯੁੱਗ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਦੋਂ ਆਜ਼ਾਦੀ ਤੋਂਬਾਅਦ 1951-52 'ਚ ਪਹਿਲੀਆਂ ਆਮ ਚੋਣਾਂ ਹੋਈਆਂ ਸਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ।