ਕਾਂਗਰਸ ਤੋਂ ਨਾਰਾਜ਼ ''G-23'' ਨੇਤਾ ਆਜ਼ਾਦ ਦੀ ਅਗਵਾਈ ''ਚ ਹੋਏ ਇੱਕਠੇ, ਸੋਨੀਆ-ਰਾਹੁਲ ਨੂੰ ਦਿਖਾਈ ਤਾਕਤ

Sunday, Feb 28, 2021 - 10:07 PM (IST)

ਕਾਂਗਰਸ ਤੋਂ ਨਾਰਾਜ਼ ''G-23'' ਨੇਤਾ ਆਜ਼ਾਦ ਦੀ ਅਗਵਾਈ ''ਚ ਹੋਏ ਇੱਕਠੇ, ਸੋਨੀਆ-ਰਾਹੁਲ ਨੂੰ ਦਿਖਾਈ ਤਾਕਤ

ਨੈਸ਼ਨਲ ਡੈਸਕ: ਇਕ ਪਾਸੇ ਤਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਾਮਿਲਨਾਡੂ ਦੇ ਚੋਣਵੇਂ ਰਾਜ ਦਾ ਦੌਰਾ ਕਰ ਰਹੇ ਹਨ, ਪਰ ਦੂਜੇ ਪਾਸੇ ਜੰਮੂ 'ਚ ਕਾਂਗਰਸ ਪਾਰਟੀ ਦੇ ਨਾਰਾਜ਼ ਨੇਤਾ ਇਕ ਸਮਾਗਮ 'ਚ ਇਕੱਠੇ ਹੋਏ ਹਨ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਾਂਗਰਸ ਦੇ ਕੰਮਕਾਜ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਾਂਗਰਸ ਉਨ੍ਹਾਂ ਨੂੰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਸਿੱਬਲ ਨੇ ਗੁਲਾਮ ਨਬੀ ਆਜ਼ਾਦ ਨੂੰ ਦੁਬਾਰਾ ਰਾਜ ਸਭਾ ਲਈ ਨਾਮਜ਼ਦ ਨਾ ਕੀਤੇ ਜਾਣ 'ਤੇ ਵੀ ਸਵਾਲ ਖੜੇ ਕੀਤੇ। ਦਸ ਦੇਈਏ ਕਿ ਇਸ ਪ੍ਰੋਗਰਾਮ 'ਚ ਸੋਨੀਆ-ਰਾਹੁਲ ਦਾ ਕੋਈ ਪੋਸਟਰ ਵੀ ਨਹੀਂ ਸੀ। ਪ੍ਰੋਗਰਾਮ ਦੇ ਸਟੇਜ 'ਤੇ ਗਾਂਧੀ ਗਲੋਬਲ ਲਿਖਿਆ ਹੋਇਆ ਸੀ।

PunjabKesari

ਕਾਂਗਰਸ ਪਾਰਟੀ ਹੋ ਰਹੀ ਹੈ ਕਮਜ਼ੋਰ : ਸਿੱਬਲ

ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੀ ਅਗਵਾਈ 'ਚ ਕਾਂਗਰਸ ਦੇ ਕਈ ਆਗੂ ਜੰਮੂ ਦੇ ਸ਼ਾਂਤੀ ਸੰਮੇਲਨ 'ਚ ਪਹੁੰਚੇ ਜਿਸ ਨੂੰ ਗਾਂਧੀ ਗਲੋਬਲ ਫੈਮਲੀ ਨਾਮਕ ਇੱਕ NGO ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਭਗਵਾ ਕਪੜਾ ਲੈ ਕੇ ਜੀ-23 ਦਾ ਇਕੱਠ ਹੋਇਆ। ਕਪਿਲ ਸਿੱਬਲ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਗੁਲਾਮ ਨਬੀ ਆਜ਼ਾਦ ਸਾਹਬ ਨੂੰ ਸੰਸਦ ਤੋਂ ਮੁੱਕਤ ਕੀਤਾ ਜਾਵੇ ਕਿਉਂਕਿ ਮੈਂ ਸਮਝਦਾ ਹਾਂ ਕਿ ਰਾਜਨੀਤੀ ਵਿਚ ਕੋਈ ਮੰਤਰਾਲਾ ਅਜਿਹਾ ਨਹੀਂ ਜੋ ਕਿ ਉਨ੍ਹਾਂ ਨੇ ਨਾ ਸੰਭਾਲਿਆ ਹੋਵੇ। ਮੈਨੂੰ ਸਮਝ ਨਹੀਂ ਆ ਰਹੀ ਕਿ ਕਾਂਗਰਸ ਪਾਰਟੀ ਇਸ ਤਜਰਬੇ ਦੀ ਵਰਤੋਂ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਹੁਣ ਸਾਨੂੰ ਕਮਜ਼ੋਰ ਹੁੰਦੀ ਲੱਗ ਰਹੀ ਹੈ ਪਰ ਅਸੀਂ ਸੱਚ ਬੋਲਾਂਗੇ। ਇਸ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ ਅਤੇ ਪਹਿਲਾਂ ਵੀ ਹੋਏ ਸੀ। ਸਾਨੂੰ ਇਸੇ ਤਰ੍ਹਾਂ ਇੱਕਠੇ ਹੋ ਕੇ ਇਸ ਨੂੰ ਮਜ਼ਬੂਤ ਕਰਨਾ ਹੈ। 

PunjabKesari

ਰਾਜ ਸਭਾ ਤੋਂ ਸੇਵਾ ਮੁਕਤ ਹੋਇਆ ਹਾਂ, ਰਾਜਨੀਤੀ ਤੋਂ ਨਹੀਂ: ਆਜ਼ਾਦ

ਇਸ ਤੋਂ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੈਂ ਰਾਜ ਸਭਾ ਤੋਂ ਮੁਕਤ ਹੋਇਆ ਹਾਂ ਨਾ ਕਿ ਰਾਜਨੀਤੀ ਤੋਂ। ਉਨ੍ਹਾਂ ਕਿਹਾ ਕਿ ਪਿਛਲੇ 5-6 ਸਾਲਾਂ ਤੋਂ ਮੇਰੇ ਇਹ ਸਾਰੇ ਦੋਸਤ ਜੰਮੂ-ਕਸ਼ਮੀਰ ਦੇ ਮੁੱਦੇ, ਇੱਥੋਂ ਦੀ ਬੇਰੁਜ਼ਗਾਰੀ, ਰਾਜ ਦਾ ਦਰਜਾ ਖੋਹਣ, ਉਦਯੋਗ ਨੂੰ ਖਤਮ ਕਰਨ, ਸਿੱਖਿਆ ਅਤੇ ਜੀ.ਐਸ.ਟੀ. ਨੂੰ ਲਾਗੂ ਕਰਨ ਦੇ ਮੁੱਦੇ 'ਤੇ ਸੰਸਦ 'ਚ ਮੇਰੇ ਤੋਂ ਕਿਤੇ ਵੀ ਘੱਟ ਨਹੀਂ ਬੋਲੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਜੰਮੂ, ਕਸ਼ਮੀਰ ਹੋਵੇ ਜਾਂ ਲੱਦਾਖ ਅਸੀਂ ਸਾਰੇ ਧਰਮਾਂ ਸਾਰੇ ਲੋਕਾਂ ਅਤੇ ਸਾਰੀ ਜਾਤੀਆਂ ਦਾ ਸਤਿਕਾਰ ਕਰਦੇ ਹਾਂ। ਇਸ ਦੇ ਨਾਲ ਹੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇਕ ਕਾਂਗਰਸ ਪਾਰਟੀ 'ਚ ਹਨ, ਦੂਸਰੇ ਜਿਨ੍ਹਾਂ ਦੇ ਮੰਨ ਅੰਦਰ ਕਾਂਗਰਸ ਹੈ। ਗੁਲਾਮ ਨਬੀ ਆਜ਼ਾਦ ਵੀ ਉਨ੍ਹਾਂ 'ਚੋਂ ਇਕ ਹਨ ਜਿਨ੍ਹਾਂ ਦੇ ਅੰਦਰ ਕਾਂਗਰਸ ਹੈ। ਅਸੀਂ ਅੱਜ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਇਕੱਠੇ ਹੋਏ ਹਾਂ। ਇਸ ਸਮਾਰੋਹ ਵਿਚ ਮਨੀਸ਼ ਤਿਵਾੜੀ, ਵਿਵੇਕ ਤਨਖਾ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।


 


author

Bharat Thapa

Content Editor

Related News