ਜੀ-20 : ਵਿਦੇਸ਼ੀ ਸੁਰੱਖਿਆ ਏਜੰਸੀਆਂ ਦੇ ਨਾਲ ਵਿਖਾਈ ਦੇਣਗੇ ਦੇਸੀ ਕਮਾਂਡੋ
Monday, Aug 28, 2023 - 12:49 PM (IST)
ਨਵੀਂ ਦਿੱਲੀ, (ਮਹੇਸ਼ ਚੌਹਾਨ)- ਜੀ-20 ਨੂੰ ਲੈ ਕੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਹਰ ਤਰ੍ਹਾਂ ਨਾਲ ਇਸ ਅਹਿਮ ਪ੍ਰੋਗਰਾਮ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਖੁੰਝ ਨਾ ਹੋ ਜਾਵੇ, ਇਸ ਨੂੰ ਲੈ ਕੇ ਪਿਛਲੇ ਦਸ ਸਾਲਾਂ ’ਚ ਦੇਸ਼-ਵਿਦੇਸ਼ਾਂ ’ਚ ਹੋਈਆਂ ਬੈਠਕਾਂ ’ਚ ਜੋ ਖਾਮੀਆਂ ਜਾਂ ਸੁਰੱਖਿਆ ਦੇ ਮੱਦੇਨਜ਼ਰ ਕਮੀਆਂ ਆਈ ਸਨ, ਉਨ੍ਹਾਂ ਨਾਲ ਕਿਸ ਤਰ੍ਹਾਂ ਨਾਲ ਨਜਿੱਠਿਆ ਗਿਆ ਸੀ, ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਅਸਫ਼ਲ ਬਣਾਉਣ ਦੀਆਂ ਯੋਜਨਾਵਾਂ ਅਸਮਾਜਿਕ ਤੱਤਾਂ ਅਤੇ ਅੱਤਵਾਦੀ ਗਰੁੱਪਾਂ ਨੇ ਤਿਆਰ ਕੀਤੀਆਂ ਸਨ। ਇਨ੍ਹਾਂ ਸਭ ਗੱਲਾਂ ’ਤੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਵਿਦੇਸ਼ੀ ਸੁਰੱਖਿਆ ਏਜੰਸੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਗੱਲਾਂ ਨੂੰ ਸਾਂਝਾ ਕੀਤਾ ਹੈ।
ਉਨ੍ਹਾਂ ਚੀਜ਼ਾਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਮੌਕ ਡਰਿੱਲ ਕਰਕੇ ਉਨ੍ਹਾਂ ਚੀਜ਼ਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਤਵਾਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਅਧਿਕਾਰੀ ਇਸ ਨੂੰ ਲੈ ਕੇ ਖੁਲਾਸਾ ਤਾਂ ਨਹੀਂ ਕਰ ਰਿਹਾ ਹੈ ਪਰ ਸ੍ਰੋਤ ਦੱਸ ਰਹੇ ਹਨ ਜੋ ਵੀ ਗਡ਼ਬਡ਼ੀ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਉਥੇ ਹੀ ਨਿਪਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ ’ਚ ਜੀ- 20 ਸੰਮੇਲਨ ਦੀ ਸੁਰੱਖਿਆ ’ਚ ਵਿਦੇਸ਼ੀ ਕਮਾਂਡੋ ਦੇ ਨਾਲ ਭਾਰਤੀ ਕਮਾਂਡੋ ਤਾਇਨਾਤ ਵਿਖਾਈ ਦੇਣਗੇ।