G-20 ਸੰਮੇਲਨ : ਪੁਲਸ ਨੇ ਜਾਰੀ ਕੀਤੀ ਨੋਟੀਫਿਕੇਸ਼ਨ-''ਅਫਵਾਹਾਂ ''ਤੇ ਧਿਆਨ ਨਾ ਦਿਓ, ਪੂਰੀ ਦਿੱਲੀ ਖੁੱਲ੍ਹੀ ਹੈ''
Tuesday, Sep 05, 2023 - 04:15 PM (IST)
ਨਵੀਂ ਦਿੱਲੀ- ਦਿੱਲੀ 'ਚ 9 ਅਤੇ 10 ਸਤੰਬਰ ਨੂੰ ਜੀ-20 ਸੰਮੇਲਨ ਹੋਣਾ ਹੈ ਅਤੇ ਇਸ ਨੂੰ ਲੈ ਕੇ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿਚ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਤਿੰਨ ਦਿਨ ਤੱਕ ਦਿੱਲੀ ਬੰਦ ਰਹੇਗੀ। ਦਰਅਸਲ ਇਸ ਸੰਮੇਲਨ 'ਚ ਕਈ ਦੇਸ਼ਾਂ ਦੇ ਰਾਸ਼ਟਰਪਤੀ, ਵਿਦੇਸ਼ ਮੰਤਰੀ ਅਤੇ ਦੂਜੇ ਮਹਿਮਾਨ ਨਵੀਂ ਦਿੱਲੀ ਆਉਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੀ ਸ਼ਾਮਲ ਹੋਣ ਵਾਲੇ ਹਨ, ਅਜਿਹੇ 'ਚ ਦਿੱਲੀ ਦੀ ਸੁਰੱਖਿਆ ਜਿੱਥੇ ਸਖ਼ਤ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ ਕਿ ਤਿੰਨ ਦਿਨ ਤੱਕ ਦਿੱਲੀ ਬੰਦ ਰਹੇਗੀ।
ਇਨ੍ਹਾਂ ਅਫਵਾਹਾਂ 'ਤੇ ਦਿੱਲੀ ਪੁਲਸ ਨੇ ਟਵੀਟ ਕਰ ਕੇ ਕਿਹਾ,''ਇਹ ਸਾਡੇ ਨੋਟਿਸ 'ਚ ਆਇਆ ਹੈ ਕਿ ਕੁਝ ਅਖ਼ਬਾਰਾਂ ਗੁੰਮਰਾਹਕੁੰਨ ਸੁਰਖੀਆਂ ਦਾ ਉਪਯੋਗ ਕਰ ਕੇ ਜੀ-20 ਸਿਖਰ ਸੰਮੇਲਨ ਦੇ ਮੱਦੇਨਜ਼ਰ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦੀ ਗਲਤ ਵਿਆਖਿਆ ਅਤੇ ਗਲਤ ਪ੍ਰਚਾਰ ਕਰ ਰਹੀਆਂ ਹਨ। ਜਿਸ ਨਾਲ ਆਮ ਜਨਤਾ ਅਤੇ ਸਮਾਚਾਰ ਪਾਠਕਾਂ ਦੇ ਮਨ 'ਚ ਭਰਮ ਦੀ ਸਥਿਤੀ ਪੈਦਾ ਹੋ ਰਹੀ ਹੈ।'' ਦਿੱਲੀ ਪੁਲਸ ਨੇ ਦੱਸਿਆ ਕਿ ਜੀ-20 ਸਿਖਰ ਸੰਮੇਲਨ ਦੇ ਮੱਦੇਨਜ਼ਰ ਸਿਰਫ਼ ਐੱਨ.ਡੀ.ਐੱਮ.ਸੀ. ਖੇਤਰ ਦੇ ਕੁਝ ਹਿੱਸਿਆਂ 'ਚ ਪਾਬੰਦੀ ਰਹੇਗੀ, ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਮਾਚਾਰ ਏਜੰਸੀਆਂ ਸਾਡੇ ਨਿਰਦੇਸ਼ਾਂ ਅਨੁਸਾਰ ਸਹੀ ਵੇਰਵਾ ਪ੍ਰਕਾਸ਼ਿਤ ਕਰਨ, ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਅਸਪੱਸ਼ਟਤਾ ਪੈਦਾ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8