ਅੰਤਿਮ ਸੰਸਕਾਰ ਕਰਨ ਗਏ ਲੋਕਾਂ ਨਾਲ ਹੋਇਆ ਕੁਝ ਅਜਿਹਾ.... ਲਾਸ਼ ਛੱਡ ਪਿਆ ਦੌੜਣਾ
Friday, Mar 14, 2025 - 02:01 PM (IST)

ਨਾਰਨੌਲ- ਹਰਿਆਣਾ ਦੇ ਨਾਰਨੌਲ ਕੋਲ ਪਿੰਡ ਨਾਂਗਲ ਸ਼ਾਲੂ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਦੌਰਾਨ ਕਰੀਬ 50 ਲੋਕਾਂ ਨੂੰ ਮਧੂ ਮੱਖੀਆਂ ਨੇ ਡੰਗ ਮਾਰ ਦਿੱਤਾ। ਇਨ੍ਹਾਂ 'ਚ 11 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਜ਼ਖ਼ਮੀ ਮੁਕੇਸ਼ ਨੇ ਦੱਸਿਆ ਕਿ ਪਿੰਡ ਨਾਂਗਲ ਸ਼ਾਲੂ 'ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਪਿੰਡ ਵਾਸੀ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਪਿੰਡ ਦੇ ਹੀ ਸ਼ਮਸ਼ਾਨ ਘਾਟ ਗਏ ਸਨ। ਜਿਵੇਂ ਹੀ ਲੋਕ ਉੱਥੇ ਸ਼ਮਸ਼ਾਨ ਘਾਟ ਪਹੁੰਚੇ, ਮਧੂ ਮੱਖੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੂੰ ਲਾਸ਼ ਛੱਡ ਕੇ ਦੌੜਨਾ ਪਿਆ। ਮਧੂ ਮੱਖੀਆਂ ਨੇ ਕਰੀਬ 50 ਤੋਂ ਵੱਧ ਲੋਕਾਂ ਨੂੰ ਡੰਗ ਮਾਰ ਦਿੱਤਾ। ਬਾਅਦ 'ਚ ਜਦੋਂ ਮਧੂ ਮੱਖੀਆਂ ਸ਼ਾਂਤ ਹੋਈਆਂ, ਉਦੋਂ ਮ੍ਰਿਤਕਾ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8