ਕੇਰਲ ਜਹਾਜ਼ ਹਾਦਸਾ: ਦਿੱਗਜ ਕ੍ਰਿਕਟਰਾਂ ਨੇ ਪ੍ਰਗਟਾਇਆ ਸੋਗ

Saturday, Aug 08, 2020 - 02:19 AM (IST)

ਕੇਰਲ ਜਹਾਜ਼ ਹਾਦਸਾ: ਦਿੱਗਜ ਕ੍ਰਿਕਟਰਾਂ ਨੇ ਪ੍ਰਗਟਾਇਆ ਸੋਗ

ਤਿਰੁਵੰਤਪੁਰਮ - ਕੇਰਲ 'ਚ ਕੋਝੀਕੋਡ ਏਅਰਪੋਰਟ 'ਤੇ ਏਅਰ ਇੰਡੀਆ ਦਾ ਜਹਾਜ਼ ਰਨਵੇ 'ਤੇ ਫਿਸਲ ਗਿਆ। ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਰਨਵੇ 'ਤੇ ਜਹਾਜ਼ ਦੇ ਫਿਸਲਣ ਤੋਂ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਦੋ ਹਿੱਸਿਆਂ 'ਚ ਟੁੱਟ ਗਿਆ। ਜਾਣਕਾਰੀ ਮੁਤਾਬਕ ਜਹਾਜ਼ ਦੁਬਈ ਵਲੋਂ ਤੋਂ ਆ ਰਿਹਾ ਸੀ, ਜਿਸ 'ਚ 10 ਬੱਚਿਆਂ ਅਤੇ 6 ਕਰੂ ਮੈਂਬਰ ਸਮੇਤ 180 ਯਾਤਰੀ ਸਵਾਰ ਸਨ। ਇਸ ਹਾਦਸੇ 'ਚ ਪਾਇਲਟ ਸਮੇਤ 15 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿਚ ਇਕ ਬੱਚਾ ਵੀ ਸ਼ਾਮਲ ਹੈ ਜਦਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਹਾਦਸੇ 'ਤੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਲੈ ਕੇ ਰੋਹਿਤ ਸ਼ਰਮਾ ਤੱਕ ਨੇ ਸੋਗ ਪ੍ਰਗਟਾਇਆ ਹੈ।


author

Inder Prajapati

Content Editor

Related News