ਦਿੱਲੀ ਸਕੱਤਰੇਤ ’ਚ 1 ਜੂਨ ਤੋਂ ‘ਸਿੰਗਲ ਯੂਜ਼ ਪਲਾਸਟਿਕ’ ਦਾ ਨਹੀਂ ਹੋਵੇਗਾ ਇਸਤੇਮਾਲ

05/14/2022 3:38:27 PM

ਨਵੀਂ ਦਿੱਲੀ (ਭਾਸ਼ਾ)– ਦਿੱਲੀ ਸਕੱਤਰੇਤ ’ਚ 1 ਜੂਨ ਤੋਂ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀਆਂ ਵਸਤੂਆਂ ’ਤੇ ਰੋਕ ਲੱਗ ਜਾਵੇਗੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ਨੀਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਰਾਏ ਨੇ ਦੱਸਿਆ ਕਿ ਦਿੱਲੀ ਸਕੱਤਰੇਤ ’ਚ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਰਾਸ਼ਟਰ ਵਿਆਪੀ ਪਾਬੰਦੀ ਤੋਂ ਇਕ ਮਹੀਨੇ ਪਹਿਲਾਂ ਹੀ ਪ੍ਰਭਾਵੀ ਹੋ ਜਾਵੇਗੀ। 

ਕਾਗਜ਼ ਤੋਂ ਬਣੀਆਂ ਪਲੇਟਂ, ਕੱਪਾਂ ਦਾ ਹੋਵੇਗਾ ਇਸਤੇਮਾਲ
ਗੋਪਾਲ ਰਾਏ ਨੇ ਕਿਹਾ ਕਿ ਇਹ ਯਕੀਨੀ ਕੀਤਾ ਜਾਵੇਗਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਬਦਲ ਵਰਗੇ ਕਾਗਜ਼ ਤੋਂ ਬਣੀਆਂ ਪਲੇਟਾਂ, ਕੱਪਾਂ, ਸਟਰਾ ਦਾ ਇਸਤੇਮਾਲ ਦਿੱਲੀ ਸਕੱਤਰੇਤ ਕੰਪਲੈਕਸ ’ਚ ਹੋਵੇ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਬਣੀਆਂ ਬੋਤਲਾਂ ਤੋਂ ਬਚਣ ਨੂੰ ਕਿਹਾ ਜਾਵੇਗਾ ਅਤੇ ਉਨ੍ਹਾਂ ਦੀ ਥਾਂ ਕੁਲਹੜ, ਸਟੀਲ ਦੇ ਗਲਾਸ ਜਾਂ ਕਾਗਜ਼ ਦੇ ਬਣੇ ਕੱਪ ਦਾ ਇਸਤੇਮਾਲ ਪਾਣੀ ਪੀਣ ਲਈ ਕੀਤਾ ਜਾਵੇ।

ਕੇਂਦਰੀ ਵਾਤਾਵਰਣ ਮੰਤਰਾਲਾ ਨੇ ਰੋਕ ਲਾਉਣ ਦਾ ਕੀਤਾ ਐਲਾਨ-
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ’ਚ ਕੇਂਦਰੀ ਵਾਤਾਵਰਣ ਮੰਤਰਾਲਾ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਾਂ ਦੇ ਨਿਰਮਾਣ, ਆਯਾਤ, ਭੰਡਾਰਣ ਅਤੇ ਵੰਡ, ਵਿਕਰੀ ਅਤੇ ਇਸਤੇਮਾਲ ’ਤੇ 1 ਜੁਲਾਈ 2022 ਤੋਂ ਰੋਕ ਲਾਉਣ ਦਾ ਐਲਾਨ ਕੀਤਾ ਸੀ। 

ਸਿੰਗਸ ਯੂਜ਼ ਪਲਾਸਟਿਕ ਦੀਆਂ ਇਨ੍ਹਾਂ ਵਸਤੂਆਂ ’ਤੇ ਪਾਬੰਦੀ-
ਸਿੰਗਲ ਯੂਜ਼ ਪਲਾਸਟਿਕ ਦੇ ਸਾਮਾਨ ’ਚ ਕੰਨ ਸਾਫ਼ ਕਰਨ ਦੀ ਡੰਡੀ, ਗੁਬਾਰਿਆਂ ’ਚ ਲੱਗਣ ਵਾਲੀ ਪਲਾਸਟਿਕ ਦੀ ਡੰਡੀ, ਚਾਕਲੇਟ ਆਈਸਕ੍ਰੀਮ ਦੀ ਪਲਾਸਟਿਕ ਦੀ ਡੰਡੀ, ਥਰਮਾਕੋਲ ਨਾਲ ਬਣੇ ਪਲੇਟ, ਕੱਪ, ਗਲਾਸ, ਕਾਂਟੇ, ਚਾਕੂ, ਸਟਰਾ, ਟਰੇਅ, ਮਠਿਆਈ ਦੇ ਡੱਬਿਆਂ ਨੂੰ ਲਪੇਟਣ ਲਈ ਪੰਨੀ, ਸੱਦਾ ਕਾਰਡ, ਸਿਗਰੇਟ ਦੇ ਪੈਕਟ, 100 ਮਾਈਕ੍ਰੋਨ ਤੋਂ ਘੱਟ ਮੋਟੇ ਪਲਾਸਟਿਕ ਜਾਂ ਪੀ. ਵੀ.  ਸੀ. ਦੇ ਬੈਨਰ ਸ਼ਾਮਲ ਹਨ। ਦਿੱਲੀ ’ਚ ਇਨ੍ਹਾਂ ਵਸਤੂਆਂ ਦੇ ਨਿਰਮਾਤਾਵਾਂ, ਖੁਦਰਾ ਵਿਕ੍ਰੇਤਾਵਾਂ, ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤਾ ਹੈ ਕਿ ਉਹ 30 ਮਈ 2022 ਤੱਕ ਇਨ੍ਹਾਂ ਵਸਤੂਆਂ ਦੇ ਭੰਡਾਰ ਆਪਣੇ ਇੱਥੋਂ ਹਟਾ ਦੇਣ।


Tanu

Content Editor

Related News