ਪੈਸਿਆਂ ਖਾਤਰ ਦੋਸਤ ਨੇ ਉਜਾੜ ਦਿੱਤਾ ਦੂਜੇ ਦੋਸਤ ਦਾ ਘਰ, ਹੱਸਦਾ ਖੇਡਦਾ ਪਰਿਵਾਰ ਕਰ ਦਿੱਤਾ ਖਤਮ

05/23/2017 5:35:20 PM

ਨਵੀਂ ਦਿੱਲੀ— ਪੁਲਸ ਨੇ ਪ੍ਰਾਪਰਟੀ ਡੀਲਰ ਮੁਨਵਰ ਹਸਨ ਦੀ ਇਕ ਮਹੀਨੇ ਤੋਂ ਵਧ ਸਮੇਂ ਤੋਂ ਲਾਪਤਾ ਪਤਨੀ ਅਤੇ 2 ਬੇਟਿਆਂ  ਦੀਆਂ ਖਰਾਬ ਹਾਲਤ ''ਚ ਲਾਸ਼ਾਂ ਮਿਲੀਆਂ ਹਨ। ਦੋਸ਼ੀ ਸਾਹਿਬ ਖਾਨ ਉਰਫ ਬੰਟੀ (27) ਨੇ ਹਸਨ ਦੀ ਪਤਨੀ ਅਤੇ 4 ਬੱਚਿਆਂ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਹਸਨ ਦੀ 2 ਕਰੋੜ ਰੁਪਏ ਤੋਂ ਵਧ ਦੀ ਸੰਪਤੀ ਪਾ ਸਕੇ। ਬੰਟੀ ਨੂੰ ਕਤਲ ਕਰਨ ਵਾਲੇ ਤਿੰਨ ਲੋਕਾਂ ਨਾਲ ਗ੍ਰਿਫਤਾਰ ਕੀਤਾ ਗਿਆ। ਬੰਟੀ ਨੇ ਦੋਸ਼ ਕਬੂਲ ਕਰਦੇ ਹੋਏ ਪੁਲਸ ਨੂੰ ਦੱਸਿਆ ਕਿ ਉਸ ਨੇ ਸਾਰਿਆਂ ਨੂੰ ਵਾਰੀ-ਵਾਰੀ ਮਾਰਿਆ ਸੀ। 21 ਅਪ੍ਰੈਲ ਨੂੰ ਉਸ ਨੇ ਹਸਨ ਦੀ ਪਤਨੀ ਅਤੇ 2 ਬੇਟੀਆਂ ਦਾ ਕਤਲ ਕੀਤਾ, ਜਦੋਂ ਕਿ 2 ਬੇਟਿਆਂ ਦਾ ਕਤਲ ਉਸ ਨੇ 23 ਅਪ੍ਰੈਲ ਨੂੰ ਕਮਲ ਵਿਹਾਰ ਸਥਿਤ ਦਫ਼ਤਰ ''ਚ ਕੀਤਾ ਸੀ। ਹਸਨ ਦੇ 2 ਬੇਟਿਆਂ ਦੀਆਂ ਲਾਸ਼ਾਂ ਉੱਤਰੀ ਦਿੱਲੀ ਦੇ ਬੁਰਾੜੀ ''ਚ ਬੰਟੀ ਦੇ ਦਫ਼ਤਰ ''ਚ ਦਬਾ ਦਿੱਤੀਆਂ ਗਈਆਂ ਸਨ। ਉਸ ਨੇ ਦੱਸਿਆ ਕਿ ਸਾਰਿਆਂ ਦੀਆਂ ਲਾਸ਼ਾਂ ਵੱਖ-ਵੱਖਾਂ ਥਾਂਵਾਂ ''ਤੇ ਲੁਕਾਈਆਂ ਗਈਆਂ ਸਨ। ਦੋਸ਼ੀ ਦੇ ਕਬੂਲਨਾਮੇ ਤੋਂ ਬਾਅਦ ਲਾਸ਼ਾਂ ਨੂੰ ਖੋਦ ਕੇ ਕੱਢੀਆਂ ਗਈਆਂ। 
ਦਿੱਲੀ ਪੁਲਸ ਦੀ ਇਕ ਟੀਮ ਹਸਨ ਦੀ ਪਤਨੀ ਅਤੇ 2 ਬੇਟਿਆਂ ਦੀ ਲਾਸ਼ਾਂ ਕੱਢਣ ਲਈ ਸੋਮਵਾਰ ਨੂੰ ਮੇਰਠ ਪੁੱਜੀ। ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਦੌਰਾਲਾ ਪਿੰਡ ''ਚ ਇਕ ਸੂਖ ਚੁਕੀ ਨਦੀ ਨੇੜੇ ਲਾਸ਼ਾਂ ਨੂੰ ਕੱਢਿਆ ਗਿਆ। ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਲਈ ਡੀ.ਐੱਨ.ਏ. ਅਤੇ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਇਹ ਸਨਸਨੀਖੇਜ ਘਟਨਾ ਉਦੋਂ ਸਾਹਮਣੇ ਆਇਆ ਜਦੋਂ 45 ਸਾਲਾ ਹਸਨ ਦੀ ਗੋਲੀਆਂ ਨਾਲ ਭੁੰਨੀ ਹੋਈ ਲਾਸ਼ 20 ਮਈ ਨੂੰ ਬੁਰਾੜੀ ''ਚ ਉਸ ਦੇ ਘਰੋਂ ਮਿਲੀ। ਬੰਟੀ ਨੇ ਪੁਲਸ ਨੂੰ ਉਸ ਦੀ ਮੌਤ ਬਾਰੇ ਸੂਚਿਤ ਕੀਤਾ ਸੀ। ਹਸਨ ਬਲਾਤਕਾਰ ਦੇ ਮਾਮਲੇ ''ਚ ਇਸ ਸਾਲ 19 ਜਨਵਰੀ ਤੋਂ ਤਿਹਾੜ ਜੇਲ ''ਚ ਸੀ ਅਤੇ 17 ਮਈ ਨੂੰ ਅੰਤਰਿਮ ਜ਼ਮਾਨਤ ''ਤੇ ਬਾਹਰ ਨਿਕਲਿਆ ਸੀ। ਉਸ ਦੀ ਪਤਨੀ ਸੋਨੀਆ ਅਤੇ 4 ਬੱਚੇ ਆਕਿਬ, ਸ਼ਾਕਿਬ, ਆਰਜੂ ਅਤੇ ਆਰਸ਼ੀ 18 ਅਪ੍ਰੈਲ ਤੋਂ ਲਾਪਤਾ ਸਨ।


Disha

News Editor

Related News