ਮਣੀਪੁਰ ''ਚ ਤਾਜ਼ਾ ਹਿੰਸਾ, ਗੋਲੀਬਾਰੀ ''ਚ 13 ਲੋਕਾਂ ਦੀ ਮੌਤ

Monday, Dec 04, 2023 - 06:49 PM (IST)

ਮਣੀਪੁਰ ''ਚ ਤਾਜ਼ਾ ਹਿੰਸਾ, ਗੋਲੀਬਾਰੀ ''ਚ 13 ਲੋਕਾਂ ਦੀ ਮੌਤ

ਇੰਫਾਲ (ਭਾਸ਼ਾ)- ਮਣੀਪੁਰ ਦੇ ਤੇਂਗਨੌਪਾਲ ਜ਼ਿਲ੍ਹੇ 'ਚ ਸੋਮਵਾਰ ਨੂੰ ਅੱਤਵਾਦੀਆਂ ਦੇ 2 ਸਮੂਹਾਂ ਵਿਚਾਲੇ ਗੋਲੀਬਾਰੀ ਹੋਈ। ਇਸ ਗੋਲੀਬਾਰੀ 'ਚ 13 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਲੀਥੂ ਪਿੰਡ 'ਚ ਵਾਪਰੀ। ਪਹਾੜੀ ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਕਿਹਾ,''ਮਿਆਂਮਾਰ ਜਾ ਰਹੇ ਅੱਤਵਾਦੀਆਂ ਦੇ ਇਕ ਸਮੂਹ 'ਤੇ ਇਲਾਕੇ 'ਚ ਦਬਦਬਾ ਰੱਖਣ ਵਾਲੇ ਵਿਦਰੋਹੀਆਂ ਦੇ ਇਕ ਹੋਰ ਸਮੂਹ ਨੇ ਹਮਲਾ ਕੀਤਾ।''

ਇਹ ਵੀ ਪੜ੍ਹੋ : ਭਾਰਤੀ ਹਵਾਈ ਫ਼ੌਜ ਦਾ ਟਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ, 2 ਪਾਇਲਟਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੇ ਸੁਰੱਖਿਆ ਬਲਾਂ ਨੂੰ ਹੁਣ ਤੱਕ 13 ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਅਜਿਹਾ ਲੱਗ ਰਿਹਾ ਹੈ ਕਿ ਉਹ ਸਥਾਨਕ ਨਹੀਂ ਸਨ। ਤੇਂਗਨੌਪਾਲ ਜ਼ਿਲ੍ਹੇ ਦੀ ਸਰਹੱਦ ਮਿਆਮਾਂ ਨਾਲ ਲੱਗਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News