ਹਿਮਾਚਲ ’ਚ ਤਾਜ਼ਾ ਬਰਫਬਾਰੀ
Saturday, Apr 01, 2023 - 11:25 AM (IST)

ਸ਼ਿਮਲਾ, (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲੇ ਵਿਚ ਪਿਛਲੇ 24 ਘੰਟਿਆਂ ਦੌਰਾਨ ਹਲਕੀ ਬਰਫਬਾਰੀ ਹੋਈ ਜਦਕਿ ਸੂਬੇ ਦੇ ਕਈ ਹਿੱਸਿਆਂ ਵਿਚ ਮੀਂਹ ਪਿਆ। ਇੱਕ ਦਿਨ ਪਹਿਲਾਂ ਮੌਸਮ ਵਿਭਾਗ ਨੇ ਕੁਝ ਖੇਤਰਾਂ ਵਿੱਚ ਬਰਫ਼ਬਾਰੀ, ਗਰਜ-ਚਮਕ ਨਾਲ ਮੀਂਹ ਅਤੇ ਗੜੇਮਾਰੀ ਸਬੰਧੀ ਇੱਕ ਅਲਰਟ ਜਾਰੀ ਕੀਤਾ ਸੀ।
ਦਿੱਲੀ ’ਚ ਫਿਰ ਮੀਂਹ, ਪੈ ਸਕਦੇ ਹਨ ਗੜ੍ਹੇ
ਦਿੱਲੀ ਵਿਚ ਸ਼ੁੱਕਰਵਾਰ ਫਿਰ ਬਾਰਿਸ਼ ਹੋਈ। ਮੌਸਮ ਵਿਭਾਗ ਦੇ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੂਬੇ 'ਚ 1 ਅਤੇ 2 ਅਪ੍ਰੈਲ ਨੂੰ ਚੱਕਰਵਾਤ ਦਾ ਪ੍ਰਭਾਵ ਜਾਰੀ ਰਹੇਗਾ। ਅਗਲੇ ਹਫਤੇ 5 ਅ੍ਰੈਲ ਤਕ ਰਿਮਝਿਮ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ। ਇਸੇ ਤਰ੍ਹਾਂ 5 ਅਪ੍ਰੈਲ ਤੋਂ ਬਾਅਦ ਮੌਸਮ ਦੇ ਸਾਫ ਹੋਣ ਦੇ ਆਸਾਰ ਹਨ। ਬਾਰਿਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਵਗ ਸਕਦੀਆਂ ਹਨ।