ਰਾਜਗ ਸਰਕਾਰ ’ਚ ਔਰਤਾਂ ਦੀ ਸੁਰੱਖਿਆ ਦੀ ਅਣਦੇਖੀ, ਸੱਤਾ ’ਚ ਬਦਲਾਅ ਜ਼ਰੂਰੀ : ਖੜਗੇ

Wednesday, Nov 05, 2025 - 12:55 AM (IST)

ਰਾਜਗ ਸਰਕਾਰ ’ਚ ਔਰਤਾਂ ਦੀ ਸੁਰੱਖਿਆ ਦੀ ਅਣਦੇਖੀ, ਸੱਤਾ ’ਚ ਬਦਲਾਅ ਜ਼ਰੂਰੀ : ਖੜਗੇ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਮੰਗਲਵਾਰ ਨੂੰ ਬਿਹਾਰ ਦੀ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) ਸਰਕਾਰ ’ਤੇ ਔਰਤਾਂ ਦੀ ਸੁਰੱਖਿਆ, ਸਿਹਤ ਅਤੇ ਸਨਮਾਨ ਦੀ ਲਗਾਤਾਰ ਅਣਦੇਖੀ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮਹਿਲਾ ਵਿਰੋਧੀ ਅੱਤਿਆਚਾਰ ਤੋਂ ਮੁਕਤੀ ਲਈ ਰਾਜਗ ਨੂੰ ਸੱਤਾ ਤੋਂ ਬਾਹਰ ਕਰਨਾ ਜ਼ਰੂਰੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਬਿਹਾਰ ’ਚ ਭਾਜਪਾ-ਜਦ (ਯੂ) ਦੀ ਸਰਕਾਰ 20 ਸਾਲਾਂ ਤੋਂ ਹੈ। ਜੇਕਰ ਅੱਜ ਵੀ ਮੋਦੀ ਜੀ ਨੂੰ ਕਹਿਣਾ ਪੈ ਰਿਹਾ ਹੈ ਕਿ ਬਿਹਾਰ ’ਚ ‘ਨੂੰਹਾਂ-ਧੀਆਂ ਸੁਰੱਖਿਅਤ ਨਹੀਂ’, ਤਾਂ ਇਹ ਉਨ੍ਹਾਂ ਦਾ ਖੁਦ ਦਾ ਮੰਨਣਾ ਹੈ ਕਿ 20 ਸਾਲਾਂ ’ਚ ਉਨ੍ਹਾਂ ਨੇ ਬਿਹਾਰ ਨੂੰ ਸੁਰੱਖਿਅਤ ਨਹੀਂ ਬਣਾਇਆ।’’

ਔਰਤਾਂ ਨੂੰ 2,500 ਰੁਪਏ ਹਰ ਮਹੀਨਾ ਦੇਣ ਦਾ ਵਾਅਦਾ

ਖੜਗੇ ਨੇ ਕਿਹਾ, ‘‘ਔਰਤਾਂ ਅਤੇ ਬੱਚਿਆਂ ਦੀ ਹਾਲਤ ਬੇਹੱਦ ਚਿੰਤਾਜਨਕ ਹੈ ਤੇ 70 ਫ਼ੀਸਦੀ ਬੱਚੇ ਅਨੀਮੀਆ ਤੋਂ ਪੀੜਤ ਅਤੇ 40 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਸਿਰਫ 11 ਫ਼ੀਸਦੀ ਬੱਚਿਆਂ ਨੂੰ ਹੀ ਲੋੜੀਂਦਾ ਖਾਣਾ ਮਿਲਦਾ ਹੈ।’’ ਉਨ੍ਹਾਂ ਕਿਹਾ, ‘‘ਮਹਾਗੱਠਜੋੜ, ਅੱਧੀ ਆਬਾਦੀ ਦੇ ਸਸ਼ਕਤੀਕਰਨ ਅਤੇ ਆਰਥਿਕ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ ਸਹਾਇਤਾ, ਬਜ਼ੁਰਗ, ਵਿਧਵਾ, ਅਪਾਹਜਾਂ ਨੂੰ 1,500-3,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ‘ਜੀਵਿਕਾ ਦੀਦੀਆਂ’ ਨੂੰ ਸਰਕਾਰੀ ਦਰਜਾ ਦਿੱਤਾ ਜਾਵੇਗਾ।’’


author

Rakesh

Content Editor

Related News