ਇਸ ਮੰਦਰ ‘ਚ ਮੁਫਤ ਮਿਲ ਰਹੀ ਆਕਸੀਜਨ, ਹਰ ਦਿਨ 50-60 ਸਿਲੰਡਰ ਲੈ ਜਾ ਰਹੇ ਲੋਕ
Wednesday, May 05, 2021 - 09:16 PM (IST)
ਪਟਨਾ - ਦੇਸ਼ ਵਿੱਚ ਕੋਰੋਨਾ ਵਾਇਰਸ ਬੇਕਾਬੂ ਹੋ ਗਿਆ ਹੈ। ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹਸਪਤਾਲਾਂ ਵਿੱਚ ਬੈੱਡ ਨਹੀਂ ਹਨ। ਆਕਸੀਜਨ ਦੀ ਕਿੱਲਤ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਅਜਿਹੇ ਵਿੱਚ ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਕਈ ਘੰਟੇ ਲਾਈਨ ਵਿੱਚ ਲੱਗਣ ਤੋਂ ਬਾਅਦ ਵੀ ਵੱਡੀ ਮੁਸ਼ਕਲ ਨਾਲ ਆਕਸੀਜਨ ਨਸੀਬ ਹੋ ਪਾ ਰਹੀ ਹੈ। ਅਜਿਹੀ ਹਾਲਾਤ ਵਿੱਚ ਆਕਸੀਜਨ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ ਪਰ ਕੁੱਝ ਅਜਿਹੇ ਵੀ ਹਨ ਜੋ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਏ ਹਨ। ਅਜਿਹਾ ਹੀ ਇੱਕ ਮਾਮਲਾ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਆਇਆ ਹੈ, ਜਿੱਥੇ ਇੱਕ ਮੰਦਰ ਵਿੱਚ ਕੋਰੋਨਾ ਮਰੀਜ਼ਾਂ ਲਈ ਮੁਫਤ ਵਿੱਚ ਆਕਸੀਜਨ ਵੰਡੀ ਜਾ ਰਹੀ ਹੈ।
ਪਟਨਾ ਦੇ ਮਸ਼ਹੂਰ ਮਹਾਵੀਰ ਮੰਦਰ ਵਿੱਚ ਲੋਕਾਂ ਨੂੰ ਮੁਫਤ ਵਿੱਚ ਆਕਸੀਜਨ ਦਿੱਤੀ ਜਾ ਰਹੀ ਹੈ। ਇਹ ਮੰਦਰ ਅਜਿਹੇ ਲੋਕਾਂ ਲਈ ਮਦਦਗਾਰ ਸਾਬਤ ਹੋ ਰਿਹਾ ਹੈ ਜਿਨ੍ਹਾਂ ਦੇ ਪਰਿਵਾਰ ਵਾਲੇ ਕੋਰੋਨਾ ਤੋਂ ਪੀੜਤ ਹੋ ਗਏ ਹਨ ਜਾਂ ਜਿਨ੍ਹਾਂ ਦਾ ਘਰ 'ਤੇ ਹੀ ਇਲਾਜ ਚੱਲ ਰਿਹਾ ਹੈ। ਮੰਦਰ ਵਲੋਂ ਮੁਫਤ ਆਕਸੀਜਨ ਲੈਣ ਲਈ ਆਨਲਾਈਨ ਬੁਕਿੰਗ ਕਰਵਾਉਣਾ ਹੋਵੇਗਾ ਅਤੇ ਇਸ ਦੇ ਲਈ ਪਛਾਣ ਪੱਤਰ ਦੇ ਤੌਰ 'ਤੇ ਆਧਾਰ ਕਾਰਡ ਜਾਂ ਪੈਨ ਕਾਰਡ ਦੇਣਾ ਹੋਵੇਗਾ।
ਇਹ ਵੀ ਪੜ੍ਹੋ- ਇਸ ਪਿੰਡ 'ਚ 10 ਦਿਨਾਂ 'ਚ ਹੋਈ 40 ਲੋਕਾਂ ਦੀ ਮੌਤ, ਵਜ੍ਹਾ ਕੋਰੋਨਾ ਜਾਂ ਫਿਰ ਕੁੱਝ ਹੋਰ
ਡਾ. ਸੰਜੀਵ ਕੁਮਾਰ ਪਟਨਾ ਦੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿੱਚ ਡਾਕਟਰ ਹਨ ਪਰ ਉਨ੍ਹਾਂ ਦੇ ਕੋਰੋਨਾ ਪੀੜਤ ਪਿਤਾ ਨੂੰ ਹਸਪਤਾਲ ਵਿੱਚ ਆਕਸੀਜਨ ਨਹੀਂ ਮਿਲ ਸਕੀ। ਇਸ ਤੋਂ ਬਾਅਦ ਡਾ. ਸੰਜੀਵ ਕੁਮਾਰ ਵੀ ਮੰਦਰ ਦੀ ਸ਼ਰਨ ਵਿੱਚ ਹੀ ਆਏ।
ਉਨ੍ਹਾਂ ਨੇ ਦੱਸਿਆ, “ਮੇਰੇ ਪਿਤਾ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਘਰ ਹੀ ਇਲਾਜ ਚੱਲ ਰਿਹਾ ਹੈ। ਮੇਰੇ ਪਿਤਾ ਦਾ ਆਕਸੀਜਨ ਲੈਵਲ ਡਿੱਗ ਰਿਹਾ ਹੈ। ਫਿਰ ਵੀ ਅਸੀਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਕਰਾਇਆ, ਤਾਂਕਿ ਕਿਸੇ ਜ਼ਰੂਰਤਮੰਦ ਨੂੰ ਬੈਡ ਮਿਲ ਸਕੇ। ਮੈਂ ਕਈ ਦਿਨਾਂ ਤੋਂ ਆਕਸੀਜਨ ਲਈ ਭਟਕ ਰਿਹਾ ਸੀ। ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਮਹਾਵੀਰ ਮੰਦਰ ਵਿੱਚ ਆਕਸੀਜਨ ਉਪਲੱਬਧ ਹੈ।''
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਕਰਕੇ ਦਿਓ ਜਵਾਬ।