ਫਰਜ਼ੀ ਕੰਪਨੀ ਬਣਾ ਕੇ 22.06 ਕਰੋੜ ਰੁਪਏ ਦੀ ਧੋਖਾਦੇਹੀ, 4 ਖ਼ਿਲਾਫ਼ ਕੇਸ ਦਰਜ

Sunday, Dec 21, 2025 - 11:21 PM (IST)

ਫਰਜ਼ੀ ਕੰਪਨੀ ਬਣਾ ਕੇ 22.06 ਕਰੋੜ ਰੁਪਏ ਦੀ ਧੋਖਾਦੇਹੀ, 4 ਖ਼ਿਲਾਫ਼ ਕੇਸ ਦਰਜ

ਠਾਣੇ, (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਫਰਜ਼ੀ ਜੀ. ਐੱਸ. ਟੀ. ਰਜਿਸਟਰਡ ਕੰਪਨੀਆਂ ਬਣਾ ਕੇ 22.06 ਕਰੋੜ ਰੁਪਏ ਦੀ ‘ਇਨਪੁਟ ਟੈਕਸ ਕ੍ਰੈਡਿਟ’ ਧੋਖਾਦੇਹੀ ਦੇ ਦੋਸ਼ ’ਚ 4 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਟੇਟ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਵਿਭਾਗ ਦੇ ਇਕ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਕਲਿਆਣ ਪੁਲਸ ਨੇ ਨਿਖਿਲ ਗਾਇਕਵਾੜ (ਡਾਇਨਾਮਿਕ ਐਂਟਰਪ੍ਰਾਈਜ਼ਿਜ਼ ਦਾ ਮਾਲਕ), ਨੂਰ ਮੁਹੰਮਦ ਵਸੀਮ ਪਿੰਜਾਰੀ, ਨਵਨਾਥ ਸੁਖਰਿਆ ਘਰਾਟ ਅਤੇ ਸਰਫਰਾਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਮ. ਐੱਫ. ਸੀ. ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ, ‘ਇਸ ਸਾਲ ਅਪ੍ਰੈਲ ਤੋਂ ਅਗਸਤ ਵਿਚਕਾਰ ਮੁਲਜ਼ਮਾਂ ਨੇ ਇਕ ਕੰਪਨੀ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਸਰਕਾਰ ਨੂੰ ਗਲਤ ਜਾਣਕਾਰੀ ਦੇ ਕੇ ਜੀ. ਐੱਸ. ਟੀ. ਐਕਟ ਤਹਿਤ ਰਜਿਸਟ੍ਰੇਸ਼ਨ ਸਰਟੀਫਿਕੇਟ ਹਾਸਲ ਕੀਤਾ ਸੀ।’


author

Rakesh

Content Editor

Related News