ਨਾ ਕੋਈ ਮੈਸੇਜ, ਨਾ ਹੀ OTP, ਬਸ ਇਕ ਕਲਿੱਕ ਤੇ ਖਾਤਾ ਖਾਲੀ

Sunday, Sep 15, 2024 - 03:44 AM (IST)

ਨਾ ਕੋਈ ਮੈਸੇਜ, ਨਾ ਹੀ OTP, ਬਸ ਇਕ ਕਲਿੱਕ ਤੇ ਖਾਤਾ ਖਾਲੀ

ਨਵੀਂ ਦਿੱਲੀ– ਰੋਹਿਣੀ ’ਚ ਇਕ ਬੀਮਾ ਕੰਪਨੀ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਅਣਜਾਣ ਕਾਲਰ ਵੱਲੋਂ ਫ਼ੋਨ ਕਰਨ ਤੋਂ ਬਾਅਦ ਭੇਜੇ ਗਏ ਲਿੰਕ 'ਤੇ ਕਲਿੱਕ ਕਰਨਾ ਮਹਿੰਗਾ ਪੈ ਗਿਆ। ਉਸ ਲਿੰਕ 'ਤੇ ਕਲਿੱਕ ਕਰਦੇ ਹੀ ਉਸ ਦੇ ਬੈਂਕ ਖਾਤੇ 'ਚੋਂ 85 ਹਜ਼ਾਰ ਰੁਪਏ ਨਿਕਲ ਗਏ। 

ਅਣਜਾਣ ਕਾਲਰ ਐੱਸ.ਬੀ.ਆਈ. ਬੈਂਕ ਦਾ ਮੁਲਾਜ਼ਮ ਬਣ ਕੇ ਫ਼ੋਨ ਕੀਤਾ। ਉਸ ਨੇ ਪੀੜਤ ਨੂੰ ਮਦਦ ਲਈ ਇਕ ਲਿੰਕ ਭੇਜਿਆ। ਇਸ ਲਿੰਕ 'ਤੇ ਕਲਿੱਕ ਕਰਦੇ ਹੀ ਵਿਅਕਤੀ ਦੇ ਹੋਸ਼ ਉੱਡ ਗਏ ਤੇ ਕੁਝ ਹੀ ਦੇਰ ਬਾਅਦ ਉਸ ਦੇ ਫ਼ੋਨ 'ਤੇ ਇਕ ਮੈਸੇਜ ਆਇਆ, ਜਿਸ 'ਚ ਲਿਖਿਆ ਹੋਇਆ ਸੀ ਕਿ ਉਸ ਦੇ ਖਾਤੇ 'ਚੋਂ 85 ਹਜ਼ਾਰ ਰੁਪਏ ਕੱਟ ਲਏ ਗਏ ਹਨ। 

ਇਹ ਵੀ ਪੜ੍ਹੋ- ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੇ ਹੱਕ 'ਚ ਉਤਰੇ ਸੀਨੀਅਰ ਅਕਾਲੀ ਆਗੂ, ਕਿਹਾ- ''ਲੰਬੇ ਸਮੇਂ ਬਾਅਦ...''

ਹਾਲਾਂਕਿ ਨਾ ਤਾਂ ਉਸ ਕੋਲ ਕੋਈ ਓ.ਟੀ.ਪੀ. ਨੰਬਰ ਆਇਆ ਅਤੇ ਨਾ ਹੀ ਕੋਈ ਮੈਸੇਜ। ਪੀੜਤ ਨੇ ਇਸ ਆਨਲਾਈਨ ਠੱਗੀ ਦਾ ਆਨਲਾਈਨ ਮਾਮਲਾ ਦਰਜ ਕਰਵਾ ਦਿੱਤਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- 7 ਸਾਲਾ ਬੱਚੇ ਦੀ ਹੋ ਗਈ ਮੌਤ, ਲਾਸ਼ ਦਫ਼ਨਾਉਣ ਖ਼ਾਤਰ 2 ਗਜ਼ ਜ਼ਮੀਨ ਲਈ ਸਾਰਾ ਦਿਨ ਭਟਕਦਾ ਰਿਹਾ ਪਰਿਵਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News