ਨੌਕਰੀ ਦਾ ਝਾਂਸਾ ਦੇ ਕੇ ਔਰਤਾਂ ਨੂੰ ਫਸਾਉਂਦਾ ਸੀ ਇਹ ਬੰਦਾ ਪੜੋ ਪੂਰੀ ਖ਼ਬਰ

03/25/2017 3:16:31 PM

ਸਿਮਡੇਗਾ — ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਦੀ ਇਕ ਔਰਤ ਨੂੰ ਦਿੱਲੀ ਦੇ ਇਕ ਪਲੇਸਮੈਂਟ ਏਜੰਸੀ ਦੇ ਮਾਲਕ ਨੇ ਨਾ ਤਾਂ ਸਿਰਫ ਗਰਭ ਧਾਰਨ ਕਰਨ ਲਈ ਮਜਬੂਰ ਕੀਤਾ, ਸਗੋਂ ਉਸ ਨਾਲ ਮਾਰ ਕੁਟਾਈ ਵੀ ਕੀਤੀ। ਬਾਅਦ ''ਚ ਉਸ ਔਰਤ ਨਾਲ ਇਕ ਹੋਰ ਏਜੰਟ ਨੇ ਦੋ ਦਿਨ ਤੱਕ ਰੇਪ ਕੀਤਾ ਅਤੇ ਉਸ ਨੂੰ ਗਰਭਵਤੀ ਕਰ ਦਿੱਤਾ ਤਾਂ ਜੋ ਉਸਦੇ ਬੱਚੇ ਨੂੰ ਵੇਚਿਆ ਜਾ ਸਕੇ।

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 30 ਸਾਲਾ ਪੀੜ੍ਹਤ ਔਰਤ ਅਤੇ ਪੱਛਮੀ ਬੰਗਾਲ ਦੀ ਇਕ 40 ਸਾਲਾ ਔਰਤ ਏਜੰਸੀ ਤੋਂ ਭੱਜ ਕੇ ਵੀਰਵਾਰ ਨੂੰ ਦਿੱਲੀ ਮਹਿਲਾ ਕਮਿਸ਼ਨ ਪੁਹੰਚ ਗਈਆਂ। ਉੱਥੇ ਉਨ੍ਹਾਂ ਨੇ ਆਪ ਬੀਤੀ ਸੁਣਾਈ। ਪੀੜ੍ਹਤ ਔਰਤ ਨੇ ਦੱਸਿਆ ਕਿ ਉਹ ਡੇਢ ਮਹੀਨੇ ਦੀ ਗਰਭਵਤੀ ਹੈ ਅਤੇ ਏਜੰਟ ਦਾ ਮਕਸਦ ਬੱਚਾ ਪੈਦਾ ਕਰਕੇ ਵੇਚਣ ਦਾ ਹੈ। ਸ਼ਿਕਾਇਤ ਤੋਂ ਬਾਅਦ ਮਹਿਲਾ ਕਮੀਸ਼ਨ ਦੀ ਟੀਮ ਦਿੱਲੀ ਪੁਲਸ ਦੇ ਨਾਲ ਪਲੇਸਮੈਂਟ ਏਜੰਸੀ ਪਹੁੰਚੀ ਅਤੇ ਦੋ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 6 ਔਰਤਾਂ, ਜਿਨ੍ਹਾਂ ''ਚ ਕੁਝ ਗਰਭਵਤੀ ਹਨ ਨੂੰ ਏਜੰਸੀ ਦੇ ਕਬਜ਼ੇ ''ਤੋਂ ਛੁਡਵਾਇਆ ਗਿਆ। ਏਜੰਸੀ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਐਫ.ਆਈ.ਆਰ. ਦਰਜ ਕਰ ਲਈ ਹੈ।
ਮਹਿਲਾ ਕਮੀਸ਼ਨ ਨੂੰ ਦਿੱਤੇ ਬਿਆਨਾਂ ਅਨੁਸਾਰ ਔਰਤ ਨੇ ਦੱਸਿਆ ਕਿ ਵਿਰੇਂਦਰ ਸਾਹੂ ਨਾਮਕ ਵਿਅਕਤੀ ਉਸਨੂੰ ਸਿਮਡੇਗਾ ਤੋਂ ਦਿੱਲੀ ਨੌਕਰੀ ਦਵਾਉਣ ਲਈ ਲਿਆਇਆ ਸੀ। ਉਸ ਨੂੰ ਕੁਝ ਮਹੀਨੇ ਸ਼ਕਰਪੁਰ ਦੇ ਇਕ ਪਲੇਸਮੈਂਟ ਏਜੰਸੀ ਦੇ ਦਫਤਰ ''ਚ ਰੱਖਿਆ ਗਿਆ, ਜਿੱਥੇ ਉਸਦਾ ਫੋਨ ਅਤੇ ਅਧਾਰ ਕਾਰਡ ਲੈ ਲਿਆ। ਉਸ ਤੋਂ ਬਾਅਦ ਉਸਨੂੰ ਨਿਹਾਲ ਵਿਹਾਰ ਸਥਿਤ ਪਲੇਸਮੈਂਟ ਏਜੰਸੀ ''ਚ ਲਿਆਂਦਾ ਗਿਆ। ਇਹ ਏਜੰਸੀ ਆਰਤੀ ਅਤੇ ਉਸਦੇ ਪਤੀ ਬਾਬੂ ਰਾਜ ਦੁਆਰਾ ਚਲਾਈ ਜਾਂਦੀ ਹੈ। 
ਔਰਤ ਨੇ ਦੱਸਿਆ ਕਿ ''ਜਦੋਂ ਉਸਨੇ ਗਰਭਧਾਰਨ ਕਰਨ ਤੋਂ ਮਨ੍ਹਾ ਕੀਤਾ ਤਾਂ ਉਸਨੂੰ ਕੁੱਟਿਆ ਵੀ ਗਿਆ। ਇਸ ਏਜੰਟ ਨੇ ਮੇਰੇ ਨਾਲ ਲਗਾਤਾਰ ਦੋ ਦਿਨ ਤੱਕ ਰੇਪ ਕੀਤਾ ਅਤੇ ਉਹ ਗਰਭਵਤੀ ਹੋ ਗਈ। ਉਸਨੇ ਦੱਸਿਆ ਕਿ,''ਜਦੋਂ ਏਜੰਸੀ ਦਾ ਮਾਲਕ ਇਕ ਗਰਭਵਤੀ ਔਰਤ ਨੂੰ ਹਸਪਤਾਲ ਲੈ ਜਾਣ ਦੇ ਚੱਕਰ ''ਚ ਦਰਵਾਜ਼ੇ ਨੂੰ ਤਾਲਾ ਲਗਾਉਣਾ ਭੁੱਲ ਗਿਆ ਤਾਂ ਉਹ ਭੱਜ ਕੇ ਇਥੇ ਆ ਗਈਆਂ। ਮਹਿਲਾ ਕਮੀਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ, ''ਬਿਆਨ ਦੇ ਅਧਾਰ ''ਤੇ ਲਗਦਾ ਹੈ ਕਿ ਔਰਤ ਨੂੰ ਜ਼ਬਰਦਸਤੀ ਗਰਭ ਧਾਰਨ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ ਤਾਂ ਜੋ ਬੱਚਾ ਵੇਚਿਆ ਜਾ ਸਕੇ।

Related News