ਨੰਨ ਜ਼ਬਰਦਸਤੀ ਮਾਮਲਾ: 78 ਦਿਨ ਪਹਿਲਾਂ ਦਰਜ ਹੋਏ ਮਾਮਲੇ ''ਚ ਕਿਸੇ ਨਤੀਜੇ ''ਤੇ ਨਹੀਂ ਪਹੁੰਚ ਸਕੀ ਕੇਰਲ ਪੁਲਸ

Tuesday, Sep 11, 2018 - 10:53 AM (IST)

ਜਲੰਧਰ (ਜ. ਬ.)— ਕੇਰਲ ਦੀ ਰਹਿਣ ਵਾਲੀ ਨੰਨ ਵੱਲੋਂ ਪੰਜਾਬ ਦੇ ਬਿਸ਼ਪ ਮੁਲੱਕਲ 'ਤੇ 13 ਵਾਰ ਜ਼ਬਰਦਸਤੀ ਦੇ ਦੋਸ਼ ਲਗਾਏ ਗਏ ਸਨ, ਕੇਰਲ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਸੀ ਪਰ ਮਾਮਲਾ ਦਰਜ ਹੋਣ ਤੋਂ 78 ਦਿਨਾਂ ਬਾਅਦ ਵੀ ਕੇਰਲ ਪੁਲਸ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਹੈ। ਦੱਸਣਯੋਗ ਹੈ ਕਿ ਕੇਰਲ ਪੁਲਸ ਦੀ ਇਸ ਢਿੱਲੀ ਕਾਰਜਪ੍ਰਣਾਲੀ ਖਿਲਾਫ ਨੰਨ ਦੀਆਂ ਸਹਿਯੋਗੀ ਨੰਨਾਂ ਨੇ ਬੀਤੇ 2 ਦਿਨਾਂ ਤੋਂ ਕੇਰਲ ਪੁਲਸ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕੇਰਲ ਪੁਲਸ ਇਸ ਮਾਮਲੇ 'ਚ ਜਲੰਧਰ ਡਾਇਓਸਿਸ ਨਾਲ ਜੁੜੇ ਹਰ ਮੈਂਬਰ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਬਿਸ਼ਪ ਫ੍ਰੈਂਕੋ ਮੁਲੱਕਲ ਕੋਲੋਂ ਵੀ ਕੇਰਲ ਪੁਲਸ ਨੇ ਇਸ ਮਾਮਲੇ 'ਚ 8 ਘੰਟੇ ਪੁੱਛਗਿੱਛ ਕੀਤੀ ਸੀ। ਨੰਨ ਦੇ ਸਹਿਯੋਗੀਆਂ ਨੇ ਕੇਰਲ ਪੁਲਸ 'ਤੇ ਸਵਾਲ ਉਠਾਏ ਹਨ ਕਿ ਪੀੜਤ ਨੰਨ ਕੋਲੋਂ ਪੁਲਸ ਨੇ ਇਸ ਮਾਮਲੇ 'ਚ ਕਈ ਵਾਰ ਪੁੱਛਗਿੱਛ ਕੀਤੀ ਹੈ ਜਦੋਂਕਿ ਬਿਸ਼ਪ ਫ੍ਰੈਂਕੋ ਮੁਲੱਕਲ ਕੋਲੋਂ ਕੇਰਲ ਪੁਲਸ ਨੇ ਸਿਰਫ ਇਕ ਵਾਰ ਪੁੱਛਗਿੱਛ ਕੀਤੀ ਹੈ।

PunjabKesari

ਕੇਰਲ ਪੁਲਸ ਕੇਸ ਨੂੰ ਹੈਂਡਲ ਨਹੀਂ ਕਰ ਸਕਦੀ ਤਾਂ ਸੀ. ਬੀ. ਆਈ. ਨੂੰ ਸੌਂਪੀ ਜਾਵੇ ਜਾਂਚ
ਨੰਨ ਦੇ ਹੱਕ 'ਚ ਉਤਰੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਪੁਲਸ 'ਤੇ ਕੇਸ ਨੂੰ ਲੈ ਕੇ ਦਬਾਅ ਹੈ। ਜੇਕਰ ਕੇਰਲ ਪੁਲਸ ਕੋਲੋਂ ਮਾਮਲਾ ਹੈਂਡਲ ਨਹੀਂ ਹੋ ਰਿਹਾ ਤਾਂ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ। ਨੰਨ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਕੇਰਲ ਪੁਲਸ ਜੇਕਰ ਇਸ ਮਾਮਲੇ ਨੂੰ ਨਹੀਂ ਸੁਲਝਾ ਸਕੀ ਤਾਂ ਉਹ ਜਲਦੀ ਹੀ ਇਸ ਮਾਮਲੇ 'ਚ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਸੀ. ਬੀ.ਆਈ. ਜਾਂਚ ਦੀ ਮੰਗ ਕਰਨਗੇ।

ਨੰਨ 'ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਕੇਰਲ ਦੇ ਵਿਧਾਇਕ ਨੂੰ ਐੱਨ. ਸੀ. ਡਬਲਿਊ ਨੇ ਕੀਤਾ ਤਲਬ
ਨੰਨ 'ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਕੇਰਲ ਦੇ ਵਿਧਾਇਕ ਪੀ. ਸੀ. ਜਾਰਜ ਨੂੰ ਐੱਨ. ਸੀ. ਯੂ. ਡਬਲਿਊ ਨੇ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਆਪਣੇ ਬਿਆਨਾਂ 'ਚ ਵਿਧਾਇਕ ਨੇ ਨੰਨ ਨੂੰ ਵੇਸਵਾ ਕਹਿ ਦਿੱਤਾ ਸੀ ਜਿਸ ਦੀ ਕਥਨੀ ਦੀ ਹਰ ਪਾਸੇ ਨਿੰਦਾ ਹੋਈ ਸੀ।


Related News