ਫਰਾਂਸ ਨੇ ਭਾਰਤ ਨੂੰ ਸੌਂਪੇ 5 ਹੋਰ ਰਾਫੇਲ ਲੜਾਕੂ ਜਹਾਜ਼, ਚੀਨੀ ਜੇ-20 ਲਈ ਬਣਨਗੇ ‘ਕਾਲ’

Monday, Sep 28, 2020 - 07:53 AM (IST)

ਫਰਾਂਸ ਨੇ ਭਾਰਤ ਨੂੰ ਸੌਂਪੇ 5 ਹੋਰ ਰਾਫੇਲ ਲੜਾਕੂ ਜਹਾਜ਼, ਚੀਨੀ ਜੇ-20 ਲਈ ਬਣਨਗੇ ‘ਕਾਲ’

ਨਵੀਂ ਦਿੱਲੀ, (ਏਜੰਸੀਆਂ)- ਫਰਾਂਸ ਨੇ ਭਾਰਤ ਨੂੰ ਰਾਫੇਲ ਲੜਾਕੂ ਹਵਾਈ ਜਹਾਜ਼ਾਂ ਦਾ ਅਗਲਾ ਬੈਚ ਸੌਂਪ ਦਿੱਤਾ ਹੈ। ਇਸ ਬੈਚ ’ਚ ਸ਼ਾਮਲ 5 ਹਵਾਈ ਜਹਾਜ਼ ਐਤਵਾਰ ਰਾਤ ਤਕ ਫਰਾਂਸ ਦੀ ਧਰਤੀ ’ਤੇ ਹੀ ਮੌਜੂਦ ਸਨ। ਮੰਨਿਆ ਜਾਂਦਾ ਹੈ ਕਿ ਉਹ ਅਕਤੂਬਰ ’ਚ ਭਾਰਤ ਪਹੁੰਚਣਗੇ। ਇਨ੍ਹਾਂ ਹਵਾਈ ਜਹਾਜ਼ਾਂ ਨੂੰ ਪੱਛਮੀ ਬੰਗਾਲ ਸਥਿਤ ਕਲਈਕੁੰਡਾ ਏਅਕਫੋਰਸ ਸਟੇਸ਼ਨ ਵਿਖੇ ਤਾਇਨਾਤ ਕੀਤਾ ਜਾਵੇਗਾ। ਇਹ ਹਵਾਈ ਜਹਾਜ਼ ਚੀਨ ਨਾਲ ਲੱਗਦੀ ਪੂਰਬੀ ਸਰਹੱਦ ਦੀ ਰਖਵਾਲੀ ਕਰਨਗੇ। ਰਾਫੇਲ ਦੇ ਪਹਿਲੇ ਬੈਚ ’ਚ ਸ਼ਾਮਲ 5 ਹਵਾਈ ਜਹਾਜ਼ਾਂ ਨੂੰ 10 ਸਤੰਬਰ ਨੂੰ ਇਕ ਰਸਮੀ ਪ੍ਰੋਗਰਾਮ ਦੌਰਾਨ ਭਾਰਤੀ ਹਵਾਈ ਫੌਜ ’ਚ ਸ਼ਾਮਲ ਕੀਤਾ ਗਿਆ ਸੀ।

ਭਾਰਤ ’ਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿੰਨ ਨੇ ਕਿਹਾ ਕਿ ਰਾਫੇਲ ਫਾਈਟਰ ਜੈੱਟ ਦੇ ਦੂਜੇ ਬੈਚ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਬੇਹਦ ਹੁਨਰਮੰਦ ਪਾਇਲਟ ਕਰਾਰ ਦਿੱਤਾ। ਭਾਰਤੀ ਰਾਫੇਲ ਦੇ ਮੁਕਾਬਲੇ ਚੀਨ ਦਾ ਚੇਂਗੁਦੂ ਜੇ-20 ਅਤੇ ਪਾਕਿਸਤਾਨ ਦਾ ਜੇ.ਐੱਫ.17 ਲੜਾਕੂ ਹਵਾਈ ਜਹਾਜ਼ ਬਹੁਤ ਪਿਛੇ ਹਨ। ਚੀਨੀ ਜੇ-20 ਦਾ ਮੁੱਖ ਰੋਲ ਸਟੀਲਥ ਫਾਇਟਰ ਦਾ ਹੈ। ਰਾਫੇਲ ਨੂੰ ਕਈ ਕੰਮਾਂ ’ਚ ਲਾਇਆ ਜਾ ਸਕਦਾ ਹੈ। ਜੇ-20 ਦੀ ਬੇਸਿਕ ਰੇਂਜ 1200 ਕਿਲੋਮੀਟਰ ਹੈ ਜਿਸਨੂੰ ਵਧਾ ਕੇ 2700 ਕਿਲੋਮੀਟਰ ਤਕ ਕੀਤਾ ਜਾ ਸਕਦਾ ਹੈ। ਜੇ-20 ਦੀ ਲੰਬਾਈ 20.3 ਮੀਟਰ ਤੋਂ 20.5 ਮੀਟਰ ਦਰਮਿਆਨ ਹੁੰਦੀ ਹੈ। ਇਸਦੀ ਉੱਚਾਈ 4.5 ਮੀਟਰ ਅਤੇ ਵਿੰਗ ਸਪੈਨ 12.88 ਤੋਂ 13.50 ਦਰਮਿਆਨ ਹੈ। ਭਾਵ ਇਹ ਰਾਫੇਲ ਤੋਂ ਚੋਖਾ ਵੱਡਾ ਹੈ। ਰਾਫੇਲ ਹਵਾਈ ਜਹਾਜ਼ ਚੀਨੀ ਜੇ-20 ਦਾ ‘ਕਾਲ’ ਬਣਨਗੇ। ਪਾਕਿਸਤਾਨ ਕੋਲ ਮੌਜ਼ੂਦ ਜੇ. ਐੱਫ-17 ਚ ਚੀਨ ਨੇ ਪੀ.ਐੱਫ.-15 ਮਿਜ਼ਾਈਲਾਂ ਜੋੜੀਆਂ ਹਨ ਪਰ ਫਿਰ ਵੀ ਇਹ ਰਾਫੇਲ ਦੇ ਮੁਕਾਬਲੇ ਕਮਜ਼ੋਰ ਹੈ।

PunjabKesari

ਭਾਰਤ ਨੇ ਰਾਫੇਲ ’ਚ ਕਰਵਾਈਆਂ ਤਬਦੀਲੀਆਂ

ਚੀਨ ਨਾਲ ਲੱਗਦੀ ਸਰਹੱਦ ’ਤੇ ਘਟ ਤਾਪਮਾਨ ਨੂੰ ਵੇਖਦੇ ਹੋਏ ਇਸ ਹਵਾਈ ਜਹਾਜ਼ ’ਚ ਭਾਰਤ ਨੇ ਆਪਣੇ ਹਿਸਾਬ ਨਾਲ ਕੁਝ ਤਬਦੀਲੀਆਂਕਰਵਾਈਆਂ ਹਨ। ਇਸ ਕਾਰਨ ਘੱਟ ਤਾਪਮਾਨ ’ਚ ਇਹ ਹਵਾਈ ਜਹਾਜ਼ ਆਸਾਨੀ ਨਾਲ ਸਟਾਰਟ ਹੋ ਸਕਦਾ ਹੈ। ਪਹਿਲੇ ਬੈਚ ’ਚ ਭਾਰਤ ਪੁੱਜੇ 5 ਰਾਫੇਲ ਹਵਾਈ ਜਹਾਜ਼ਾਂ ਦੇ 250 ਘੰਟਿਆਂ ਤੋਂ ਵੀ ਵੱਧ ਦੀ ਉਡਾਨ ਅਤੇ ਫੀਲਡ ਫਾਇਰਿੰਗ ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਹਵਾਈ ਜਹਾਜ਼ਾਂ ਨੂੰ ਅੰਬਾਲਾ ਵਿਖੇ 17 ਗੋਲਡਨ ਐਰੋ ਸਕੁਵੈਡਰਨ ’ਚ ਸ਼ਾਮਲ ਕੀਤਾ ਗਿਆ ਹੈ।

ਅਗਲੇ ਸਾਲ ਦੇ ਅੰਤ ਤੱਕ ਭਾਰਤ ਆ ਜਾਣਗੇ ਸਭ ਰਾਫੇਲ

ਭਾਰਤ ਨੇ ਫਰਾਂਸ ਨਾਲ 36 ਰਾਫੇਲ ਜਹਾਜ਼ਾਂ ਦੀ ਖਰੀਦ ਲਈ ਸੌਦਾ ਕੀਤਾ ਸੀ। 36 ਰਾਫੇਲ ਲੜਾਕੂ ਹਵਾਈ ਜਹਾਜ਼ਾਂ ’ਚੋਂ 30 ਲੜਾਕੂ ਹੋਣਗੇ ਅਤੇ 6 ਸਿਖਾਂਦਰੂ ਹੋਣਗੇ। ਸਿਖਾਂਦਰੂ ਹਵਾਈ ਜਹਾਜ਼ਾਂ ’ਚ 2-2 ਸੀਟਾਂ ਹੋਣਗੀਆਂ। ਉਨ੍ਹਾਂ ’ਚ ਲੜਾਕੂ ਹਵਾਈ ਜਹਾਜ਼ ਵਾਲੀਆਂ ਸਭ ਖੂਬੀਆਂ ਹੋਣਗੀਆਂ। ਰੂਸ ਤੋਂ ਸੁਖੋਈ ਹਵਾਈ ਜਹਾਜ਼ਾਂ ਦੀ ਖਰੀਦ ਤੋਂ 23 ਸਾਲ ਬਾਅਦ ਪਹਿਲੀ ਵਾਰ ਭਾਰਤ ਨੇ ਰਾਫੇਲ ਵਰਗੇ ਲੜਾਕੂ ਹਵਾਈ ਜਹਾਜ਼ਾਂ ਦੀ ਵੱਡੀ ਖਰੀਦ ਕੀਤੀ ਹੈ।


author

Lalita Mam

Content Editor

Related News