ਕਰਨਾਟਕ ''ਚ ਵਾਪਰਿਆ ਹਾਦਸਾ, ਕਾਰ ਨਹਿਰ ''ਚ ਡਿੱਗਣ ਨਾਲ ਚਾਰ ਔਰਤਾਂ ਦੀ ਮੌਤ

Sunday, Jul 30, 2023 - 04:39 PM (IST)

ਕਰਨਾਟਕ ''ਚ ਵਾਪਰਿਆ ਹਾਦਸਾ, ਕਾਰ ਨਹਿਰ ''ਚ ਡਿੱਗਣ ਨਾਲ ਚਾਰ ਔਰਤਾਂ ਦੀ ਮੌਤ

ਮਾਂਡਯਾ (ਭਾਸ਼ਾ)- ਕਰਨਾਟਕ ਦੇ ਮਾਂਡਯਾ ਜ਼ਿਲ੍ਹੇ 'ਚ ਇਕ ਕਾਰ ਦੇ ਨਹਿਰ 'ਚ ਡਿੱਗਣ ਨਾਲ ਇਸ 'ਚ ਸਵਾਰ ਚਾਰ ਔਰਤਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੀ ਸ਼੍ਰੀਰੰਗਪਟਨਾ ਤਾਲੁਕ 'ਚ ਗਾਮਨਹੱਲੀ ਨੇੜੇ ਸ਼ਨੀਵਾਰ ਰਾਤ ਵਾਪਰੀ ਅਤੇ ਮ੍ਰਿਤਕਾਂ ਦੀ ਪਛਾਣ ਮਹਾਦੇਵਾਮਾ ਅਤੇ ਉਨ੍ਹਾਂ ਦੀ ਰਿਸ਼ਤੇਦਾਰ ਸੰਜਨਾ, ਮਾਦੇਵੀ ਅਤੇ ਰੇਖਾ ਵਜੋਂ ਹੋਈ ਹੈ। ਕਾਰ ਡਰਾਈਵਰ ਮਨੋਜ ਤੈਰ ਕੇ ਨਹਿਰ ਦੇ ਕਿਨਾਰੇ ਤੱਕ ਪਹੁੰਚ ਗਿਆ, ਜਿਸ ਨਾਲ ਉਸ ਦੀ ਜਾਨ ਬਚ ਗਈ। ਉਸ ਨੂੰ ਇਲਾਜ ਲਈ ਹਸਪਤਾਲ ਨਚ ਦਾਖ਼ਲ ਕਰਵਾਇਆ ਗਿਆ ਹੈ।

ਖੇਤੀ ਮੰਤਰੀ ਐੱਨ. ਚੇਲੁਵਰਾਇਆਸਵਾਮੀ ਅਤੇ ਸਮਾਜਿਕ ਕਲਿਆਣ ਮੰਤਰੀ ਐੱਚ.ਸੀ. ਮਹਾਦੇਵੱਪਾ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਮਹਾਦੇਵੱਪਾ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਪੁਲਸ ਅਧਿਕਾਰੀਆਂ ਅਨੁਸਾਰ ਪਹਿਲੀ ਨਜ਼ਰ ਅਜਿਹਾ ਲੱਗਦਾ ਹੈ ਕਿ ਕਾਰ ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਨਹਿਰ 'ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨਹਿਰ ਤੋਂ ਬਾਹਰ ਕੱਢ ਲਈਆਂ ਗਈਆਂ ਹਨ ਅਤੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News