ਗੰਭੀਰ ਹਾਲਤ ਜਨਾਨੀ ਨੂੰ ਡਾਕਟਰਾਂ ਐਲਾਨਿਆ ਬਰੇਨ ਡੈੱਡ, ਮਰਕੇ ਵੀ 4 ਲੋਕਾਂ ਨੂੰ ਦੇ ਗਈ ਨਵਾਂ ਜੀਵਨ

Friday, May 28, 2021 - 05:40 PM (IST)

ਗੰਭੀਰ ਹਾਲਤ ਜਨਾਨੀ ਨੂੰ ਡਾਕਟਰਾਂ ਐਲਾਨਿਆ ਬਰੇਨ ਡੈੱਡ, ਮਰਕੇ ਵੀ 4 ਲੋਕਾਂ ਨੂੰ ਦੇ ਗਈ ਨਵਾਂ ਜੀਵਨ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ 43 ਸਾਲਾ ਇਕ ਬਰੇਨ ਡੈੱਡ ਜਨਾਨੀ ਦੇ ਪਰਿਵਾਰ ਵਾਲਿਆਂ ਨੇ ਅੰਗ ਦਾਨ ਕੀਤੇ, ਜਿਸ ਨਾਲ 4 ਲੋਕਾਂ ਨੂੰ ਜੀਵਨ ਦਾਨ ਮਿਲਿਆ ਹੈ। ਸਰ ਗੰਗਾ ਰਾਮ ਹਸਪਤਾਲ ਨੇ ਇਸ ਦੀ ਜਾਣਕਾਰੀ ਦਿੱਤੀ। ਜਨਾਨੀ ਇਸੇ ਹਸਪਤਾਲ 'ਚ ਦਾਖ਼ਲ ਸੀ। ਸਰ ਗੰਗਾ ਰਾਮ ਹਸਪਤਾਲ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਜਨਾਨੀ ਦਾ ਗੁਰਦਾ 58 ਸਾਲ ਦੇ ਇਕ ਵਿਅਕਤੀ ਨੂੰ, ਜਦੋਂ ਕਿ ਇਕ ਕਿਡਨੀ ਇਕ ਹੋਰ ਮਰੀਜ਼ ਨੂੰ ਟਰਾਂਸਪਲਾਂਟ ਕੀਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਹੋਰ ਅੰਗ ਦਿੱਲੀ ਐੱਨ.ਸੀ.ਆਰ. ਦੇ ਹੋਰ ਹਸਪਤਾਲਾਂ 'ਚ ਭੇਜੇ ਗਏ ਹਨ।

ਹਸਪਤਾਲ ਨੇ ਦੱਸਿਆ ਕਿ ਜਨਾਨੀ ਨੂੰ ਹਾਈ ਬਲੱਡ ਪ੍ਰੈਸ਼ਰ ਸੀ ਅਤੇ ਅਚਾਨਕ ਉਸ ਨੇ ਉਲਟੀ ਕਰਨੀ ਸ਼ੁਰੂ ਕਰ ਦਿੱਤੀ। ਜਨਾਨੀ ਨੂੰ ਸਿਰ 'ਚ ਤੇਜ਼ ਦਰਦ ਹੋਇਆ। ਇਸ ਤੋਂ ਬਾਅਦ 20 ਮਈ ਨੂੰ ਉਸ ਨੂੰ ਸਰ ਗੰਗਾਰਾਮ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਲਿਆਂਦਾ ਗਿਆ। ਦਾਖ਼ਲ ਕਰਨ ਦੀ ਪ੍ਰਕਿਰਿਆ ਦੌਰਾਨ ਜਨਾਨੀ ਦੀ ਹਾਲਤ ਵਿਗੜਨ ਲੱਗੀ। ਇਸ ਤੋਂ ਬਾਅਦ ਅੱਗੇ ਦੀ ਜਾਂਚ 'ਚ ਜਨਾਨੀ ਦੇ ਦਿਮਾਗ 'ਚ ਗੰਭੀਰ ਖੂਨ ਦੇ ਰਿਸਾਅ ਦਾ ਪਤਾ ਲੱਗਾ। ਜਨਾਨੀ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਬਰੇਨ ਡੈੱਡ ਐਲਾਨ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਜਨਾਨੀ 'ਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ ਸੀ।


author

DIsha

Content Editor

Related News