ਗੁਜਰਾਤ : ਕਾਰ ਖੂਹ ’ਚ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਮੈਂਬਰਾਂ ਦੀ ਮੌਤ

Monday, Nov 08, 2021 - 03:32 PM (IST)

ਗੁਜਰਾਤ : ਕਾਰ ਖੂਹ ’ਚ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਮੈਂਬਰਾਂ ਦੀ ਮੌਤ

ਮੋਰਬੀ- ਗੁਜਰਾਤ ਦੇ ਮੋਰਬੀ ਜ਼ਿਲ੍ਹੇ ’ਚ ਸੜਕ ਕਿਨਾਰੇ ਬਣੇ ਇਕ ਖੂਹ ’ਚ ਕਾਰ ਡਿੱਗਣ ਨਾਲ ਇਕ ਹੀ ਪਰਿਵਾਰ ਦੀਆਂ 2 ਔਰਤਾਂ ਅਤੇ 2 ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਘਟਨਾ ਐਤਵਾਰ ਦੇਰ ਰਾਤ ਵਾਂਕਨੇਰ ਤਾਲੁਕਾ ਦੇ ਕਨਕੋਟ ਪਿੰਡ ਕੋਲ ਹੋਈ। ਵਾਂਕਨੇਰ ਤਾਲੁਕਾ ਦੇ ਪੁਲਸ ਇੰਸਪੈਕਟਰ ਵੀ.ਡੀ. ਵਾਘੇਲਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਰਾਏ ’ਤੇ ਲਈ ਗਈ ਕਾਰ ਦੇ ਚਾਲਕ ਨੇ ਨੀਂਦ ਆਉਣ ਕਾਰਨ ਵਾਹਨ ਤੋਂ ਸੰਤੁਲਨ ਗਵਾ ਦਿੱਤਾ ਅਤੇ ਕਾਰ ਸੜਕ ਕਿਨਾਰੇ ਬਣੇ ਇਕ ਖੂਹ ’ਚ ਜਾ ਡਿੱਗੀ। 

ਉਨ੍ਹਾਂ ਦੱਸਿਆ ਕਿ ਵਾਹਨ ਚਾਲਕ, ਗੱਡੀ ’ਚ ਸਵਾਰ ਰਤੀਲਾਲ ਪ੍ਰਜਾਪਤੀ (69) ਅਤੇ ਉਨ੍ਹਾਂ ਦਾ ਪੁੱਤਰ ਦਿਨੇਸ਼ (43), ਕਾਰ ਤੋਂ ਬਾਹਰ ਨਿਕਲਣ ’ਚ ਕਾਮਯਾਬ ਰਹੇ ਅਤੇ ਉਨ੍ਹਾਂ ਦੀ ਜਾਨ ਬਚ ਗਈ ਪਰ ਹਾਦਸੇ ’ਚ ਪ੍ਰਜਾਪਤੀ ਦੀ ਪਤਨੀ ਮੰਜੁਲਾ (60), ਨੂੰਹ ਮੀਨਾ (43) ਅਤੇ ਪੋਤੇ ਆਦਿੱਤਿਯ (16) ਅਤੇ ਓਮ (7) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪ੍ਰਜਾਪਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਚਾਲਕ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਉਸ ਦੀ ਭਾਲ ਜਾਰੀ ਹੈ।


author

DIsha

Content Editor

Related News