ਗੁਰਦੁਆਰੇ ''ਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਾਵਨ ਸਵਰੂਪ ਅਗਨੀ ਭੇਂਟ

05/25/2020 1:35:09 PM

ਸ਼੍ਰੀਗੰਗਾਨਗਰ (ਵਾਰਤਾ)— ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਵਿਚ ਮਟੀਲੀ ਰਾਠਾਨ ਥਾਣਾ ਖੇਤਰ ਦੇ ਚੱਕ 8-ਕਿਊ 'ਚ ਸਥਿਤ ਗੁਰਦੁਆਰਾ 'ਚ ਅੱਜ ਸਵੇਰੇ ਅੱਗ ਲੱਗ ਜਾਣ ਨਾਲ ਦਰਬਾਰ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਵਰੂਪ ਅਗਨੀ ਭੇਂਟ ਚੜ੍ਹ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ ਗੁਰਦੁਆਰਾ ਸਾਹਿਬ ਅੱਗ ਲੱਗ ਜਾਣ ਦਾ ਜਿਵੇਂ ਹੀ ਪਤਾ ਲੱਗਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਗ੍ਰੰਥੀ ਨਾਲ ਵੱਡੀ ਗਿਣਤੀ 'ਚ ਪਿੰਡ ਦੇ ਸਿੱਖ ਸ਼ਰਧਾਲੂ ਦੌੜ ਕੇ ਆਏ ਅਤੇ ਅੱਗ 'ਤੇ ਕਾਬੂ ਪਾਇਆ। ਤਹਿਸੀਲਦਾਰ ਸੰਜੈ ਅਗਰਵਾਲ ਅਤੇ ਥਾਣਾ ਮੁਖੀ ਰਾਕੇਸ਼ ਸਵਾਮੀ ਮੌਕੇ 'ਤੇ ਪੁੱਜੇ। ਅੱਗ ਨਾਲ ਗੁਰਦੁਆਰਾ ਭਵਨ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਸ ਨਾਲ ਇਲਾਕੇ ਦੀ ਸਿੱਖ ਸੰਗਤ 'ਚ ਸੋਕ ਦੀ ਲਹਿਰ ਦੌੜ ਗਈ। 

ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਦੇ ਨਿਰਦੇਸ਼ 'ਤੇ ਇਸ ਅਗਨੀਕਾਂਡ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਗਈ ਹੈ। ਕਮੇਟੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਕੇ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇਗੀ। ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਸ਼ਹੀਦ ਦੇ ਮੁੱਖ ਸੇਵਾਦਾਰ ਤੇਜਿੰਦਰਪਾਲ ਸਿੰਘ ਟਿੰਮਾ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਐਤਵਾਰ ਰਾਤ ਨੂੰ ਜਾਂਦੇ ਸਮੇਂ ਗ੍ਰੰਥੀ ਬਿਜਲੀ ਦਾ ਚੇਂਜਰ ਬਦਲਣਾ ਭੁੱਲ ਗਿਆ। ਇਸ ਕਾਰਨ ਸ਼ਾਰਟ ਸਰਕਿਟ ਹੋ ਗਿਆ ਅਤੇ ਅੱਗ ਲੱਗ ਗਈ।


Tanu

Content Editor

Related News